17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕੈਬਨਿਟ ਮੰਤਰੀ ਈ. ਟੀ. ਓ. ਨੇ ਮਹਿਤਾ ਚੌਕ ਵਿਖੇ 38 ਲੱਖ ਦੀ ਲਾਗਤ ਵਾਲੇ ਸਟੇਡੀਅਮ ਦਾ ਰੱਖਿਆ ਨੀਂਹ-ਪੱਥਰ <br/>

Ad Position 21
No active advertisement
ਅਜੀਤ ਡੈਸਕ 05-01-2026
ਚੌਂਕ ਮਹਿਤਾ, 4 ਜਨਵਰੀ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਸੂਬੇ ਭਰ ਵਿਚ 3000 ਤੋਂ ਵਧੇਰੇ ਬਣਾਏ ਜਾ ਰਹੇ ਖੇਡ ਸਟੇਡੀਅਮ ਵਿਚੋਂ ਇਕ ਖੇਡ ਸਟੇਡੀਅਮ ਮਹਿਤਾ ਚੌਕ ਵਿਖੇ ਵੀ ਬਣਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ 37 ਲੱਖ 77 ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਖੇਡ ਸਟੇਡੀਅਮ ਵਿਚ ਹਾਕੀ, ਬਾਸਕਟ ਬਾਲ, ਫੁਟਬਾਲ, ਵੱਡੀਆਂ ਲਾਈਟਾਂ, ਬਾਥਰੂਮ ਆਦਿ ਤੋਂ ਇਲਾਵਾ ਸੈਰ ਕਰਨ ਵਾਸਤੇ ਗਰਾਊਾਡ ਦੀ ਤਿਆਰੀ ਕੀਤੀ ਜਾਵੇਗੀ | ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਦੇ ਪੱਖੋਂ ਬਹੁਤ ਲਾਭ ਮਿਲੇਗਾ ਅਤੇ ਸਰਕਾਰ ਦਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਪੂਰਾ ਹੋਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਇਸੇ ਹੀ ਲੜੀ ਤਹਿਤ ਸੂਬੇ ਭਰ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਸ ਨਾਲ ਨੌਜਵਾਨਾਂ ਦਾ ਜਿਥੇ ਮਾਨਸਿਕ ਤੇ ਸਰੀਰਕ ਵਿਕਾਸ ਹੁੰਦਾ ਹੈ ਉਥੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ | ਇਸ ਮੌਕੇ ਮਹਿਤਾ ਚੌਂਕ ਦੇ ਸਰਪੰਚ ਅਤੇ ਉੱਘੇ ਸਮਾਜ ਸੇਵੀ ਅਜੇ ਕੁਮਾਰ ਗਾਂਧੀ ਨੇ ਮਹਿਤਾ ਚੌਂਕ ਨਿਵਾਸੀਆਂ ਨੂੰ ਖੇਡ ਸਟੇਡੀਅਮ ਦੇ ਰੂਪ ਵਿਚ ਵੱਡਾ ਤੋਹਫਾ ਦੇਣ ਤੇ ਕੈਬਨਿਟ ਮੰਤਰੀ ਈ. ਟੀ. ਓ. ਦਾ ਧੰਨਵਾਦ ਕੀਤਾ | ਇਸ ਮੌਕੇ ਜਰਮਨਜੀਤ ਸਿੰਘ, ਸਰਪੰਚ ਅਜੈ ਕੁਮਾਰ ਗਾਂਧੀ, ਜੁਗਰਾਜ ਸਿੰਘ ਵੜੈਚ ਸਿੱਖਿਆ ਕੋਆਰਡੀਨੇਟਰ, ਗੁਰਨਾਮ ਸਿੰਘ ਰੰਧਾਵਾ, ਜਗਦੀਸ਼ ਸਿੰਘ, ਗੁਰਲਗਨ ਸਿੰਘ, ਚੇਅਰਮੈਨ ਗੁਰਿੰਦਰ ਸਿੰਘ, ਜਸਕਰਨ ਸਿੰਘ ਸੰਧੂ, ਨਿਸ਼ਾਨ ਸਿੰਘ ਗੋਲਡੀ, ਬਲਜੀਤ ਸਿੰਘ ਸੈਦੋਕੇ, ਅਜੀਤ ਸਿੰਘ ਬੱਬੀ ਪੰਚ, ਜਸਪਾਲ ਸਿੰਘ ਨੂਰੀ, ਪਰਮਜੀਤ ਸਿੰਘ ਪੰਮਾ, ਸੁਖਜੀਤ ਸਿੰਘ ਰਾਜੂ, ਪ੍ਰਦੀਪ ਸਿੰਘ ਗੋਰਾ, ਜੋਗਿੰਦਰ ਪਾਲ ਸਿੰਘ ਟੇਲਰ, ਪ੍ਰਗਟ ਸਿੰਘ ਹੀਰਾ, ਦਲਜੀਤ ਸਿੰਘ ਗਾਨੀ, ਪ੍ਰਗਟ ਸਿੰਘ, ਪ੍ਰਧਾਨ ਅਮਰ ਰਾਵਤ, ਨੰਦ ਕੁਮਾਰ ਸ਼ਰਮਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਵਡਾਲਾ ਕਲਾਂ ਵਿਖੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਵੱਡਾ ਹੁੰਗਾਰਾ ਅਗਲੀ ਖ਼ਬਰ ਸਿੱਖ ਜੀਵਨ ਜਾਚ ਸੰਸਥਾ ਵਲੋਂ ਚੇਅਰਮੈਨ ਬਲਜਿੰਦਰ ਸਿੰਘ ਸਨਮਾਨਿਤ <br/>
Ad Position 24