17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸ਼ਬਾਜਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 05-01-2026
ਸੰਤ ਬਾਬਾ ਜਗਤ ਸਿੰਘ ਸਕੂਲ ਪ੍ਰਬੰਧਕਾਂ ਵਲੋਂ ਪੰਜ ਪਿਆਰਿਆਂ ਨੂੰ ਕੀਤਾ ਸਨਮਾਨਿਤ
ਹਰਸਾ ਛੀਨਾ, 4 ਜਨਵਰੀ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਸ਼ਬਾਜਪੁਰਾ (ਹਰਸਾ ਛੀਨਾ) ਵਿਖੇ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਗੁਰਪੁਰਬ ਸੰਬੰਧੀ ਗੁਰਦੁਆਰਾ ਸਾਹਿਬ ਪਿੰਡ ਸ਼ਬਾਜਪੁਰਾ ਵਿਖੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨਾਮ ਸਿਮਰਨ ਕਰਦੇ ਹੋਏ ਸ਼ਾਮਿਲ ਹੋਈਆਂ | ਪਿੰਡ ਸ਼ਬਾਜਪੁਰਾ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਗੁਰਦੁਆਰਾ ਸੰਗਤਸਰ ਸਾਹਿਬ ਬਾਬਾ ਜੀ ਦੀ ਕੁੱਲੀ, ਗੁਰਦੁਆਰਾ ਸ਼ਹੀਦਾਂ ਸਾਹਿਬ (ਸ਼ਹੀਦ ਬਾਬਾ ਭਾਗ ਸਿੰਘ ਜੀ), ਪਿੰਡ ਵਰਨਾਲੀ ਤੋਂ ਹੁੰਦਾ ਹੋਇਆ ਨਾਮਵਰ ਸਿੱਖਿਆ ਸੰਸਥਾ ਸੰਤ ਬਾਬਾ ਜਗਤ ਸਿੰਘ ਪਬਲਿਕ ਸਕੂਲ ਵਿਚਲਾ ਕਿਲ੍ਹਾ ਵਿਖੇ ਪੁੱਜਾ ਜਿਥੇ ਸੰਤ ਬਾਬਾ ਹਰਭਜਨ ਸਿੰਘ ਕੁੱਲੀ ਵਾਲੇ, ਸਕੂਲ ਪ੍ਰਬੰਧਕਾਂ ਡਾ. ਅਮਨਦਦੀਪ ਸਿੰਘ ਛੀਨਾ ਡਾਇਰੈਕਟਰ, ਲਖਵਿੰਦਰ ਕੌਰ ਛੀਨਾ, ਡਾ. ਸਰਬਜੀਤ ਸਿੰਘ, ਐਡਵੋਕੇਟ ਸ਼ਮਸ਼ੇਰ ਸਿੰਘ ਛੀਨਾ, ਸਕੂਲ ਪਿ੍ੰ: ਅਸ਼ਵਨੀ ਸ਼ਰਮਾ ਅਤੇ ਸਮੂਹ ਸਟਾਫ ਵਲੋਂ ਸਵਾਗਤ ਕਰਦਿਆਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਸਰਪੰਚ ਬਿਕਰਮ ਸਿੰਘ ਸਬਾਜਪੁਰਾ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਨਿਰਮਲ ਸਿੰਘ ਸਾ. ਪਿ੍ੰਸੀਪਲ, ਨਿਰਵੈਰ ਸਿੰਘ, ਗੋਪਾਲ ਜੀ, ਜਗਦੀਸ਼ ਸਿੰਘ ਸ਼ਬਾਜਪੁਰਾ, ਗੁਰਸ਼ਰਨ ਸਿੰਘ ਨੀਟਾ, ਸੁਰਜੀਤ ਸਿੰਘ, ਯਾਦਵਿੰਦਰ ਸਿੰਘ ਛੀਨਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਪਿੰਡ ਵਡਾਲੀ ਡੋਗਰਾਂ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮਜੀਠਾ 'ਚ 18 ਨੂੰ ਹੋਣ ਵਾਲੀ ਧੰਨਵਾਦ ਰੈਲੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਮੁੜ ਸਰਕਾਰ ਦਾ ਨੀਂਹ-ਪੱਥਰ...
Ad Position 24