ਮੱਤੇਵਾਲ, 3 ਫਰਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਬਿਕਰਮ ਸਿੰਘ ਮਜੀਠੀਆ ਦੀ ਸੁਪਰੀਮ ਕੋਰਟ ਤੋਂ ਹੋਈ ਜ਼ਮਾਨਤ ਪਿਛੋਂ ਅੱਜ ਉਨ੍ਹਾਂ ਦੀ ਰਿਹਾਈ ਦੀ ਖੁਸ਼ੀ ਵਿਚ ਅੱਜ ਪਿੰਡ ਮੱਤੇਵਾਲ ਵਿਚ ਜਸ਼ਨ ਮਨਾਏ ਗਏ | ਅਕਾਲੀ ਵਰਕਰਾਂ ਵਲੋਂ ਖੁਸ਼ੀ ਵਿਚ ਜਿਥੇ ਢੋਲ ਦੀ ਤਾਲ 'ਤੇ ਭੰਗੜੇ ਪਾਏ, ਆਤਿਸ਼ਬਾਜੀ ਚਲਾਈ ਅਤੇ ਲੱਡੂ ਵੰਡੇ | ਇਸ ਮੌਕੇ ਪਿੰਡ ਦੇ ਆਗੂ ਅਮਰੀਕ ਸਿੰਘ ਸਾਬਕਾ ਪੰਚ, ਮੰਗਤਾ ਸਿੰਘ ਪੰਚ, ਗੁਰਨਾਮ ਸਿੰਘ ਰਾਜੂ, ਅਜੇਪਾਲ ਸਿੰਘ ਲਵਲੀ ਆਦਿ ਵਲੋਂ ਗੱਲਬਾਤ ਦੌਰਾਨ ਕਿਹਾ ਕਿ ਆਪ ਸਰਕਾਰ ਵਲੋਂ ਗਿਣੀ ਮਿਥੀ ਸਾਜਿਸ਼ ਸਹਿਤ ਝੂਠੇ ਪਰਚੇ ਦਰਜ ਕਰਕੇ ਲੰਬਾ ਸਮਾਂ ਜੇਲ੍ਹ ਵਿਚ ਰੱਖਿਆ ਪ੍ਰੰਤੂ ਪ੍ਰਮਾਤਮਾ ਦੀ ਅਪ੍ਰੈਲ ਕਿਰਪਾ ਸਦਕਾ ਅੱਜ ਮਜੀਠੀਆ ਜੇਲ੍ਹ ਵਿਚੋਂ ਬਾਹਰ ਆ ਚੁੱਕੇ ਹਨ ਜਿਸ ਨਾਲ ਸਮੁਚੇ ਹਲਕੇ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਤੇ ਪੂਰੇ ਹਲਕੇ ਵਿਚ ਜਸ਼ਨ ਵਾਲਾ ਮਹੌਲ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਸ. ਮਜੀਠੀਆ ਉਪਰ ਕੀਤੇ ਤਸ਼ੱਦਦ ਦਾ ਹਿਸਾਬ ਦੇਣਾ ਪਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸਾਹਿਬ ਸਿੰਘ, ਸੁਖਜਿੰਦਰ ਸਿੰਘ ਸੋਨੀ, ਲਭਜੀਤ ਸਿੰਘ, ਗਗਨਦੀਪ ਸਿੰਘ, ਹਰਜਿੰਦਰ ਸਿੰਘ, ਗੁਰਵਿੰਦਰ ਸਿੰਘ ਖਿਡਾਰੀ, ਦਿਆਲ ਸਿੰਘ ਨਿਹੰਗ, ਰਜਿੰਦਰ ਕੁਮਾਰ ਬਿੱਟੂ, ਗੁਰਦੇਵ ਸਿੰਘ ਬੰਟੀ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ |