ਰਾਮ ਤੀਰਥ, 5 ਜਨਵਰੀ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹਲਕੇ ਵਿਚ ਬਿਨਾਂ ਕਿਸੇ ਵਿਤਕਰੇ ਦੇ ਵੱਡੀ ਪੱਧਰ 'ਤੇ ਵਿਕਾਸ ਕਰਵਾਇਆ ਸੀ | ਉਨ੍ਹਾਂ ਹਲਕੇ ਵਿਚ ਸੜਕਾਂ ਦਾ ਜਾਲ ਵਿਛਾਇਆ, ਨਹਿਰਾਂ, ਸੂਇਆਂ ਨੂੰ ਪੱਕਿਆਂ ਕਰਕੇ ਖੇਤਾਂ ਤੱਕ ਨਿਰਵਿਘਨ ਪਾਣੀ ਪਹੁੰਚਾਇਆ, ਸਰਕਾਰੀ ਸਕੂਲਾਂ ਵਿਚ ਨਵੀਆਂ ਬਿਲਡਿਗਾਂ ਬਣਾਈਆਂ, ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ | ਲੋਪੋਕੇ ਦੇ ਹਸਪਤਾਲ ਨੂੰ 25 ਬਿਸਤਰਿਆਂ ਦਾ ਕਰਨ ਲਈ ਕੰਮ ਸ਼ੁਰੂ ਕੀਤਾ | ਪਿੰਡ ਪਿੰਡ ਖੇਡ ਮੈਦਾਨ ਬਣਾਏ | ਰਾਮ ਤੀਰਥ ਤੋਂ ਰਾਣੀਆਂ ਤੱਕ ਸੜਕ ਨੂੰ ਚੌੜਿਆਂ ਕੀਤਾ | ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹਲਕਾ ਰਾਜਾਸਾਂਸੀ ਦੀ ਤਰੱਕੀ ਵਿਚ ਰੁਕਾਵਟ ਬਣ ਗਈ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿਚ ਡਾਕਟਰ ਪੂਰੇ ਨਹੀਂ, ਨਹਿਰਾਂ ਵਿਚ ਪਾਣੀ ਨਹੀਂ, ਸਕੂਲਾਂ ਵਿਚ ਅਧਿਆਪਕ ਨਹੀਂ, ਪੈਨਸ਼ਨਾਂ ਵਿਚ ਕੋਈ ਵਾਧਾ ਨਹੀਂ, ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੈ, ਔਰਤਾਂ ਨਾਲ 1000 ਰੁਪਿਆ ਦੇਣ ਦਾ ਵਾਅਦਾ ਵੀ ਪੂਰਾ ਨਹੀਂ | ਉਨ੍ਹਾਂ ਕਿਹਾ ਕਿ ਝੂਠੇ ਵਾਅਦਿਆਂ ਨਾਲ ਵੋਟਾਂ ਲੈ ਕੇ ਜਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਹਲਕਾ ਰਾਜਾਸਾਂਸੀ ਨੂੰ ਤਰੱਕੀ ਪੱਖੋਂ ਬਹੁਤ ਪਿੱਛੇ ਲਿਜਾ ਚੁੱਕੀ ਹੈ |
'ਆਪ' ਸਰਕਾਰ ਸਮੇਂ ਹਲਕਾ ਰਾਜਾਸਾਂਸੀ 'ਚ ਵਿਕਾਸ ਕਾਰਜ ਰੁਕੇ-ਕੱਕੜ <br/>
ਅਜੀਤ ਡੈਸਕ
06-02-2026