ਤਰਸਿੱਕਾ, 5 ਫਰਵਰੀ (ਅਤਰ ਸਿੰਘ ਤਰਸਿੱਕਾ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਪੂਰੀ ਤਰ੍ਹਾਂ ਜਨਾਜ਼ਾ ਨਿਕਲ ਰਿਹਾ ਹੈ ਤੇ ਹਰ ਪਿੰਡ 'ਚ ਹਰ ਤਰ੍ਹਾਂ ਦਾ ਨਸਾ ਸ਼ਰੇਆਮ ਵਿਕ ਰਿਹਾ ਹੈ ਤੇ ਹੁਣ ਤੱਕ ਪਿੰਡ ਤਰਸਿੱਕਾ ਤੇ ਇਸ ਦੇ ਆਸ-ਪਾਸ ਦੇ ਪਿੰਡਾਂ 'ਚ ਦੋ ਦਰਜਨ ਤੋਂ ਵੱਧ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ | ਏਸੇ ਕੜੀ ਤਹਿਤ ਅੱਜ ਸਵੇਰੇ ਇਕ ਵਿਅਕਤੀ ਵਲੋਂ ਪਿੰਡ ਤਰਸਿੱਕਾ ਦੇ ਮਾਰਕਫੈੱਡ ਗੋਦਾਮਾਂ ਸਾਹਮਣੇ ਨਸ਼ੇ ਵਾਲੇ ਟੀਕੇ ਦੀ ਓਵਰ ਡੋਜ ਲੈਣ ਨਾਲ ਉਹ ਬੇਹੋਸ਼ ਹੋ ਗਿਆ ਤੇ ਆਪਣੇ ਬੁਲਟ ਮੋਟਰਸਾਈਕਲ 'ਤੇ ਹੀ ਡਿੱਗ ਪਿਆ | ਇਸ ਵਿਅਕਤੀ ਦੀ ਪਛਾਣ ਰਵਿੰਦਰ ਸਿੰਘ (40) ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਚੋਗਾਵਾਂ ਸਾਧਪੁਰ ਵਜੋਂ ਹੋਈ ਹੈ | ਉਸ ਨੂੰ ਤੁਰੰਤ ਸਮੂਹਿਕ ਸਿਹਤ ਕੇਂਦਰ ਤਰਸਿੱਕਾ ਵਿਖੇ ਲੈਜਾਇਆ ਗਿਆ | ਜਿੱਥੇ ਡਾਕਟਰਾਂ ਨੇ ਉਸ ਨੂੰ ਫਸਟ ਏਡ ਦੇ ਕੇ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਲਈ ਰੈਫਰ ਕਰ ਦਿੱਤਾ |