25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਗੁਰਦੁਆਰਾ ਅੰਬ ਸਾਹਿਬ ਜ਼ਮੀਨ ਮਾਮਲੇ 'ਚ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਮਿਲੀਭੁਗਤ-ਦਲਜਿੰਦਰਬੀਰ ਵਿਰਕ

Ad Position 21
No active advertisement
ਅਜੀਤ ਡੈਸਕ 06-02-2026
ਜੰਡਿਆਲਾ ਗੁਰੂ, 5 ਫਰਵਰੀ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਨਾਲ ਸੰਬੰਧਿਤ ਜ਼ਮੀਨ ਦੀ ਧੋਖਾਧੜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਸਵਾਲ ਇਹ ਨਹੀਂ ਕਿ ਇਕ ਮੈਨੇਜਰ ਨੇ ਗਲਤ ਕੰਮ ਕੀਤਾ, ਸਵਾਲ ਇਹ ਹੈ ਕਿ ਐਨੀ ਵੱਡੀ ਲੁੱਟ ਐੱਸ. ਜੀ. ਪੀ. ਸੀ. ਦੇ ਸਿਸਟਮ ਹੇਠ ਕਿਵੇਂ ਸੰਭਵ ਹੋ ਗਈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਐਨਾ ਮਜ਼ਬੂਤ ਹੈ ਤਾਂ ਫਿਰ ਗੁਰਦੁਆਰੇ ਦੀ ਜ਼ਮੀਨ ਦੀ ਰਜਿਸਟਰੀ ਫ਼ਰਜ਼ੀ ਚਿੱਠੀ ਦੇ ਆਧਾਰ 'ਤੇ ਕਿਵੇਂ ਹੋ ਗਈ ਤੇ ਜੇ ਨਿਯਮ ਇੰਨੇ ਸਖ਼ਤ ਹਨ ਤਾਂ ਫਿਰ 1 ਕਰੋੜ ਤੋਂ ਵੱਧ ਦੀ ਰਕਮ ਨਿੱਜੀ ਖਾਤੇ 'ਚ ਕੈਸ਼ ਕਿਵੇਂ ਹੋ ਗਈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਸਿਰਫ਼ ਮੈਨੇਜਰ ਨੂੰ ਮੁਅੱਤਲ ਕਰ ਦੇਣਾਂ ਕਾਫ਼ੀ ਨਹੀਂ ਇਹ ਮਾਮਲਾ ਸਾਫ਼ ਦੱਸਦਾ ਹੈ ਕਿ ਐੱਸ. ਜੀ. ਪੀ. ਸੀ. ਦੇ ਅੰਦਰ ਨਿਗਰਾਨੀ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਸਭ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ, ਕਿਸ ਦੀ ਨਿਗਰਾਨੀ ਹੇਠ ਚੱਲ ਰਿਹਾ ਸੀ ਤੇ ਕਿਹੜੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਰਹੇ ਉਸ ਸਮੇਂ ਤੱਕ ਸਿਰਫ਼ ਕਾਰਵਾਈ ਦੇ ਦਾਅਵੇ ਲੋਕਾਂ ਨੂੰ ਭੁੱਲਾਵਾ ਦੇਣ ਤੋਂ ਵੱਧ ਕੁਝ ਨਹੀਂ | ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਗੁਰੂ ਘਰਾਂ ਦੀ ਅਮਾਨਤ ਦੀ ਰਾਖੀ ਲਈ ਬਣੀ ਸੀ, ਨਾਂ ਕਿ ਕੁਝ ਅਫਸਰਾਂ ਤੇ ਮੈਨੇਜਰਾਂ ਦੀ ਨਿੱਜੀ ਪ੍ਰਾਪਰਟੀ ਬਣਨ ਲਈ | ਅਕਾਲੀ ਆਗੂ ਨੇ ਕਿਹਾ ਕਿ ਅੱਜ ਗੁਰਦੁਆਰੇ ਦੀ ਜ਼ਮੀਨ ਵੇਚੀ ਗਈ, ਕੱਲ੍ਹ ਹੋਰ ਕੀ ਵਿਕੇਗਾ ਇਹ ਸਭ ਤੋਂ ਵੱਡਾ ਡਰ ਹੈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤ ਦਾ ਮਤਲਬ ਇਹੋ ਹੀ ਹੈ ਕਿ ਅਜਿਹੇ ਮਾਮਲਿਆਂ 'ਤੇ ਸਵਾਲ ਪੁੱਛੇ ਜਾਣ, ਨਾਂ ਕਿ ਫਾਈਲਾਂ ਦੇ ਪਿੱਛੇ ਛੁਪਿਆ ਜਾਵੇ | ਉਨ੍ਹਾਂ ਇਸ ਘੁਟਾਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਸਲੇ ਵਿਚ ਸਿਰਫ਼ ਮੈਨੇਜਰ ਨਹੀਂ, ਹਰ ਉਸ ਅਧਿਕਾਰੀ ਦਾ ਨਾਂ ਸਾਹਮਣੇ ਲਿਆਂਦਾ ਜਾਵੇ ਜੋ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਹੈ ਤੇ ਗੁਰੂ ਘਰਾਂ ਦੀ ਜਾਇਦਾਦ ਦੀ ਰਾਖੀ ਲਈ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੀ ਮੁੜ ਸਮੀਖਿਆ ਕੀਤੀ ਜਾਵੇ ਤੇ ਗੁਰੂ ਘਰ ਕਿਸੇ ਦੀ ਜਾਇਦਾਦ ਨਹੀਂ ਇਹ ਸਿੱਖ ਕੌਮ ਦੀ ਅਮਾਨਤ ਹੈ, ਅਤੇ ਅਸੀਂ ਇਸ 'ਤੇ ਹੋ ਰਹੇ ਹਰ ਖਿਲਵਾੜ ਦਾ ਵਿਰੋਧ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕਥਿਤ ਦੋਸ਼ੀ ਪੁਲਿਸ ਵਲੋਂ ਕਾਬੂ ਅਗਲੀ ਖ਼ਬਰ ਮਹੀਨਾ ਬੀਤਣ 'ਤੇ ਵੀ ਨਹੀਂ ਮਿਲਿਆ ਲਾਪਤਾ ਨੌਜਵਾਨ ਦਾ ਕੋਈ ਸੁਰਾਗ
Ad Position 24