ਮਜੀਠਾ, 2 ਮਾਰਚ (ਮਨਿੰਦਰ ਸਿੰਘ ਸੋਖੀ)-ਪੰਜਾਬ ਸਰਕਾਰ ਵਲੋਂ ਪਿਛਲੇ ਦਿਨਾ ਵਿਚ ਮਾਲ ਵਿਭਾਗ ਅਧੀਨ ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਰਜਨੀਸ਼ ਅਰੋੜਾ ਦੀ ਬਦਲੀ ਸਬ ਡਵੀਜਨ ਮਜੀਠਾ ਵਿਖੇ ਕੀਤੀ ਗਈ | ਜਿਸ 'ਤੇ ਰਜਨੀਸ਼ ਅਰੋੜਾ ਨੇ ਬਤੌਰ ਐੱਸ.ਡੀ.ਐੱਮ. ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ | ਕਾਰਜਭਾਰ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਰਜਨੀਸ਼ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ. ਸੀ. ਅੰਮਿ੍ਤਸਰ ਦਲਵਿੰਦਰਜੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਇਲਾਕੇ ਦੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਰਕਾਰੀ ਸਹੂਲਤਾਂ ਨਿਰਵਿਘਨ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਹਰੇਕ ਵਿਅਕਤੀ ਦਾ ਸਹੀ ਅਤੇ ਜਾਇਜ਼ ਕੰਮ ਸਮਾਂ ਸੀਮਾ ਅੰਦਰ ਰਹਿ ਕੇ ਨਿਬੇੜਿਆ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਰੀਡਰ ਸੁਖਵਿੰਦਰ ਸਿੰਘ, ਤਹਿਸੀਲਦਾਰ ਹਮੀਰ ਸਿੰਘ, ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਸਮੇਤ ਸਾਰੇ ਸਟਾਫ ਮੈਂਬਰ ਵੀ ਹਾਜ਼ਰ ਸਨ |