ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਐੱਸ.ਡੀ.ਐੱਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਦਾ ਅਬੋਹਰ ਤਬਾਦਲਾ ਹੋਣ ਉਪਰੰਤ ਅਸ਼ੋਕ ਕੁਮਾਰ ਪੀ.ਸੀ.ਐੱਸ ਵਲੋਂ ਬਤੌਰ ਐੱਸ.ਡੀ.ਐੱਮ ਅਜਨਾਲਾ ਆਪਣਾ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲਣ ਤੋਂ ਪਹਿਲਾਂ ਅਜਨਾਲਾ ਪਹੁੰਚਣ ਤੇ ਤਹਿਸੀਲਦਾਰ ਅਜਨਾਲਾ ਗੁਰਮੁਖ ਸਿੰਘ, ਨਾਇਬ ਤਹਿਸੀਲਦਾਰ ਅਭੀਨਵ ਤਿਵਾੜੀ ਅਤੇ ਪਟਵਾਰੀ ਜਸਪਾਲ ਸਿੰਘ ਤੋਂ ਇਲਾਵਾ ਵਸੀਕਾ ਨਵੀਸ ਯੂਨੀਅਨ ਅਜਨਾਲਾ ਦੇ ਪ੍ਰਧਾਨ ਅਜੈਬ ਸਿੰਘ ਭੁੱਲਰ ਵਿਛੋਆ, ਸੀਨੀਅਰ ਆਗੂ ਬਲਜਿੰਦਰ ਸਿੰਘ ਮਾਹਲ ਸਾਬਕਾ ਕੌਂਸਲਰ ਤੇ ਹੋਰਨਾਂ ਵਲੋਂ ਉਨ੍ਹਾਂ ਨੂੰ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ | ਅਹੁਦਾ ਸੰਭਾਲਣ ਉਪਰੰਤ ਐੱਸ.ਡੀ.ਐੱਮ. ਅਸ਼ੋਕ ਕੁਮਾਰ ਨੇ ਕਿਹਾ ਕਿ ਅਜਨਾਲਾ ਖੇਤਰ ਦੇ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣਾ ਅਤੇ ਲੋੜਵੰਦ ਲੋਕਾਂ ਤੱਕ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ | ਇਸ ਮੌਕੇ ਪਟਵਾਰੀ ਜਸਪਾਲ ਸਿੰਘ ਸੰਧੂ, ਵਸੀਕਾ ਨੰਬਰਦਾਰ ਜਗਦੀਪ ਸਿੰਘ ਅੰਬ ਕੋਟਲੀ, ਵਸੀਕਾ ਸੁਖਵਿੰਦਰ ਸਿੰਘ ਧਾਲੀਵਾਲ, ਸੁਪਰਡੈਂਟ ਸਰਬਜੀਤ ਕੌਰ, ਰੁਪਿੰਦਰ ਸਿੰਘ, ਸਟੈਨੋ ਗੁਰਮੀਤ ਕੌਰ, ਦੀਪਕ ਕੁੰਦਰਾ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ ਮਹਿਤਾ, ਵਰਿੰਦਰ ਸਿੰਘ, ਨਰਿੰਦਰ ਕੌਰ ਅਤੇ ਨੰਬਰਦਾਰ ਬਖ਼ਸ਼ੀਸ਼ ਸਿੰਘ ਆਦਿ ਹਾਜ਼ਰ ਸਨ |