ਬਾਬਾ ਬਕਾਲਾ ਸਾਹਿਬ, 6 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਨਜ਼ਦੀਕੀ ਪਿੰਡ ਜੱਲੂਵਾਲ ਵਿਖੇ ਬਾਬਾ ਮੋਨੀ ਸਾਹਿਬ ਦੀ ਯਾਦ ਵਿਚ 35ਵੇਂ ਸਾਲਾਨਾ ਜੋੜ ਮੇਲੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪਿੰਡ ਜੱਲੂਵਾਲ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਮਹਾਨ ਅੰਮਿ੍ਤ ਸੰਚਾਰ ਮਿਤੀ 15 ਮਾਰਚ ਨੂੰ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਮੋਨੀ ਸਾਹਿਬ, ਜੱਲੂਵਾਲ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕ ਮੰਗਲ ਸਿੰਘ, ਰਛਪਾਲ ਸਿੰਘ, ਸਰਪੰਚ ਲਾਜਪਾਲ ਸਿੰਘ, ਸਾ: ਸਰਪੰਚ ਮਨਜੀਤ ਸਿੰਘ ਲੱਡੂ, ਸਰਬਜੀਤ ਸਿੰਘ ਜੱਲੂਵਾਲ ਅਤੇ ਡਾ: ਇੰਦਰਜੀਤ ਸਿੰਘ ਜੱਲੂਵਾਲ ਦੀ ਸੂਚਨਾ ਅਨੁਸਾਰ ਇਸ ਮੌਕੇ ਅੰਮਿ੍ਤ ਪਾਨ ਕਰਨ ਵਾਲੇ ਪ੍ਰਾਣੀਆਂ ਨੂੰ ਕੱਕਾਰ ਭੇਟਾ ਰਹਿਤ ਦਿੱਤੇ ਜਾਣਗੇ | 16 ਮਾਰਚ ਨੂੰ ਬਾਬਾ ਮੋਨੀ ਸਾਹਿਬ ਦੀ ਯਾਦ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸੱਜਣਗੇ, ਜਿਸ ਵਿਚ ਪੰਥਕ ਕਵੀਸ਼ਰ ਭਾਈ ਜੋਗਾ ਸਿੰਘ ਜੋਗੀ ਅਤੇ ਢਾਡੀ ਜਥਾ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ ਗੁਰੂ ਜੱਸ ਰਾਹੀਂ ਸੰਤਗਾਂ ਨੂੰ ਨਿਹਾਲ ਕਰਨਗੇ |