02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਵਿਧਾਇਕ ਰਮਦਾਸ ਵਲੋਂ ਚੇਅਰਪਰਸਨ ਨਵਨੀਤ ਕੌਰ ਗਿੱਲ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਜੇਠੂਵਾਲ, 7 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ 'ਆਪ' ਦੇ ਵਿਧਾਇਕ ਜਸਵਿੰਦਰ ਸਿੰਘ ਰਾਮਦਾਸ ਵਲੋਂ ਬਲਾਕ ਸੰਮਤੀ ਵੇਰਕਾ ਦੀ ਨਵੀਂ ਬਣੀ ਚੇਅਰਪਰਸਨ ਬੀਬੀ ਨਵਨੀਤ ਕੌਰ ਗਿੱਲ ਪਤਨੀ ਪ੍ਰਦੀਪ ਸਿੰਘ ਸਾਬਕਾ ਸਰਪੰਚ ਫਤਹਿਗੜ੍ਹ ਸ਼ੁਕਰਚੱਕ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਬੀਬੀ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਿੱਲ ਪਰਿਵਾਰ ਵਲੋਂ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਦੀ ਬਦੌਲਤ ਪਾਰਟੀ ਨੇ ਉਸ ਨੂੰ ਸੰਮਤੀ ਦੀ ਚੇਅਰਪਰਸਨ ਬਣਾ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਬਲਾਕ ਅਧੀਨ ਪੈਂਦੇ ਪਿੰਡਾਂ ਵਿਚਲੇ ਵਿਕਾਸ ਕੰਮ ਜੰਗੀ ਪੱਧਰ 'ਤੇ ਕਰਵਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ | ਬੀਬੀ ਨਵਨੀਤ ਕੌਰ ਗਿੱਲ ਨੇ ਹਲਕਾ ਵਿਧਾਇਕ ਰਮਦਾਸ ਧੰਨਵਾਦ ਕਰਦਿਆਂ ਕਿਹਾ ਕਿ ਜੋ ਮੈਨੂੰ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗੀ ਅਤੇ ਪਾਰਟੀ ਲਈ ਦਿਨ ਰਾਤ ਇਕ ਕਰਾਂਗੀ | ਇਸ ਮੌਕੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਲਾਡਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਬੀਰ ਸਿੰਘ ਜੱਸੀ ਜੇਠੂਵਾਲ, ਨਿਸ਼ਾਨ ਸਿੰਘ ਪੀ.ਏ. ਰਮਦਾਸ, ਜਗਤਾਰ ਸਿੰਘ ਢਿੱਲੋਂ ਜਹਾਂਗੀਰ ਸਾਬਕਾ ਸਰਪੰਚ, ਸਰਪੰਚ ਤਲਵਿੰਦਰ ਸਿੰਘ ਧੌਲਕਲਾਂ, ਹਰਦੇਵ ਸਿੰਘ ਗੌਂਸਾਬਾਦ ਬਲਾਕ ਪ੍ਰਧਾਨ, ਸਰਪੰਚ ਜਗਰੂਪ ਸਿੰਘ, ਸਰਪੰਚ ਗੁਰਮੀਤ ਸਿੰਘ ਮੈਹਣੀਆਂ ਕੁਹਾਰਾਂ, ਸਰਪੰਚ ਤਰਸੇਮ ਸਿੰਘ ਸਹੋਤਾ ਜੇਠੂਵਾਲ, ਸਰਪੰਚ ਗੁਰਮੀਤ ਸਿੰਘ ਹੋਠੀਆਂ, ਸਰਪੰਚ ਬਲਜਿੰਦਰ ਸਿੰਘ ਜਗਤਪੁਰ ਬਜਾਜ, ਸਰਪੰਚ ਸੁਖਵਿੰਦਰ ਸਿੰਘ ਗੁਰੂ ਨਾਨਕ ਨਗਰ ਕਲੋਨੀਆਂ, ਸਰਪੰਚ ਲਵਪ੍ਰੀਤ ਸਿੰਘ ਸੋਹੀਆਂ, ਸਰਪੰਚ ਕ੍ਰਿਪਾਲ ਸਿੰਘ ਮੱਲੂਵਾਲ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਡਿੰਪਾ ਦੀ ਬਦੌਲਤ ਹਲਕਾ ਪੂਰਬੀ 'ਚ ਕਾਂਗਰਸ ਚੜ੍ਹਤ ਤੋਂ ਵਿਰੋਧੀ ਬੁਖਲਾਏ-ਧਰਮਵੀਰ ਹੁੰਦਲ ਅਗਲੀ ਖ਼ਬਰ 10 ਨੂੰ ਬਰਨਾਲਾ ਵਿਖੇ ਹੋ ਰਹੀ ਕਿਸਾਨ ਮਹਾਂ ਪੰਚਾਇਤ 'ਚ ਹੰੁਮ ਹੁਮਾ ਕੇ ਪੁੱਜੋ : ਧਰਦਿਉ
Ad Position 24