27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗੋਲੀ ਲੱਗਣ ਨਾਲ ਮਾਰੀ ਗਈ ਲੜਕੀ ਦੇ ਵਾਰਿਸਾਂ ਨੇ ਜੰਡਿਆਲਾ ਗੁਰੂ ਜੀ. ਟੀ. ਰੋਡ 'ਤੇ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 09-03-2026
ਜੰਡਿਆਲਾ ਗੁਰੂ, 8 ਮਾਰਚ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਦੇ ਪਿੰਡ ਗਹਿਰੀ ਮੰਡੀ ਵਿਖੇ ਇਕ ਨਵ ਵਿਆਹੁਤਾ ਲੜਕੀ ਦੀ ਬੀਤੇ ਦਿਨੀਂ ਗੋਲੀ ਲੱਗਣ ਨਾਲ ਹੋਈ ਮੌਤ ਦੇ ਸੰਬੰਧ 'ਚ ਮਿ੍ਤਕ ਲੜਕੀ ਨਵਿੰਦਰ ਕੌਰ ਦੇ ਵਾਰਿਸਾਂ ਨੇ ਇਨਸਾਫ ਲੈਣ ਲਈ ਜੀ. ਟੀ. ਰੋਡ ਜੰਡਿਆਲਾ ਗੁਰੂ ਵਿਖੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ, ਜਿਸ ਦੌਰਾਨ ਟ੍ਰੈਫਿਕ ਜਾਮ ਹੋਣ ਕਾਰਨ ਜੀ. ਟੀ. ਰੋਡ 'ਤੇ ਲੰਬੀਆਂ ਲਾਈਨਾਂ ਲੱਗ ਗਈਆਂ | ਮਿ੍ਤਕ ਲੜਕੀ ਨਵਿੰਦਰ ਕੌਰ ਵਾਸੀ ਗੁਰਨਾਮ ਨਗਰ ਅੰਮਿ੍ਤਸਰ, ਜਿਸ ਦਾ ਵਿਆਹ 4 ਫਰਵਰੀ 2026 ਨੂੰ ਅਮਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਹਿਕ ਬੰਮਾਂ ਰੋਡ, ਗਹਿਰੀ ਮੰਡੀ ਨਾਲ ਹੋਇਆ ਸੀ ਅਤੇ ਅਮਰਿੰਦਰ ਸਿੰਘ ਜੋ ਕਿ ਨਿਊਜ਼ੀਲੈਂਡ ਦਾ ਵਾਸੀ ਹੈ ਤੇ ਵਿਆਹ ਕਰਾਉਣ ਵਾਸਤੇ ਇਥੇ ਆਇਆ ਹੋਇਆ ਸੀ | ਮਿ੍ਤਕ ਲੜਕੀ ਦੇ ਵਾਰਸਾਂ ਨੇ ਉਸ ਦੇ ਪਤੀ ਅਮਰਿੰਦਰ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਲਗਾਏ ਸਨ ਤੇ ਇਸ ਸੰਬੰਧ 'ਚ ਥਾਣਾ ਜੰਡਿਆਲਾ ਗੁਰੂ ਵਿਚ ਮਿ੍ਤਕ ਲੜਕੀ ਦੇ ਪਤੀ ਅਮਰਿੰਦਰ ਸਿੰਘ, ਜੇਠ ਗੁਰਵਿੰਦਰ ਸਿੰਘ, ਜਠਾਣੀ ਰਾਜਵਿੰਦਰ ਕੌਰ ਤੇ ਸੱਸ ਰਾਜਵਿੰਦਰ ਕੌਰ ਵਿਰੁੱਧ ਬੀਤੇ ਦਿਨ ਕੇਸ ਦਰਜ ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਮਿ੍ਤਕ ਲੜਕੀ ਨਵਿੰਦਰ ਕੌਰ ਦੇ ਵਾਰਿਸ ਉਨ੍ਹਾਂ ਦੀ ਲੜਕੀ ਨੂੰ ਕਤਲ ਕਰਨ ਦੇ ਦੋਸ਼ ਤਹਿਤ ਉਸਦੇ ਸਹੁਰੇ ਪਰਿਵਾਰ ਦੇ ਉਪਰੋਕਤ ਮੈਂਬਰਾਂ ਨੂੰ ਗਿ੍ਫਤਾਰ ਕਰਨ ਦੀ ਮੰਗ ਕਰ ਰਹੇ ਸਨ | ਮੌਕੇ 'ਤੇ ਪੁੱਜੇ ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਕੇਸ ਦੀ ਜਾਂਚ ਕਰ ਰਹੇ ਹਨ ਜੇਕਰ ਇਸ ਦੌਰਾਨ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ | ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿ੍ਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੜਕੇ ਦੇ ਘਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਦਿਖਾਏ ਗਏ ਹਨ ਜਿਸ 'ਚ ਗੋਲੀ ਲੱਗਣ ਸਮੇਂ ਮਿ੍ਤਕ ਲੜਕੀ ਦਾ ਪਤੀ ਅਮਰਿੰਦਰ ਸਿੰਘ ਤੇ ਜੇਠ ਗੁਰਵਿੰਦਰ ਸਿੰਘ ਮੈਡੀਕਲ ਕਰਾਉਣ ਵਾਸਤੇ ਘਰ ਤੋਂ ਬਾਹਰ ਗਏ ਹੋਏ ਸਨ | ਇਸੇ ਦੌਰਾਨ ਅਮਰਿੰਦਰ ਸਿੰਘ ਲੜਕੇ ਵਾਲੀ ਧਿਰ ਨੇ ਕਿਹਾ ਹੈ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਪਰਿਵਾਰ ਨਾਲ ਨਾਜਾਇਜ਼ ਨਹੀਂ ਹੋਣੀ ਚਾਹੀਦੀ | ਡੀ. ਐੱਸ. ਪੀ. ਰਵਿੰਦਰ ਸਿੰਘ ਵਲੋਂ ਧਰਨਾ ਦੇ ਰਹੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਨਿਰਪੱਖ ਜਾਂਚ ਕਰਨ ਦਾ ਵਿਸ਼ਵਾਸ ਦਵਾਉਣ 'ਤੇ ਧਰਨਾ ਚੁੱਕਿਆ ਗਿਆ ਅਤੇ ਆਵਾਜਾਈ ਚਾਲੂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਬੇਅਦਬੀਆਂ ਦੇ ਮੁੱਦੇ 'ਤੇ ਪੂਰੀ ਤਰ੍ਹਾਂ ਫੇਲ੍ਹ ਹੋਈ-ਬਿੱਲਾ ਛਾਪਿਆਂਵਾਲੀ <br/> ਅਗਲੀ ਖ਼ਬਰ ਸੰਤੂ ਨੰਗਲ ਦੇ ਦੋ ਨੌਜਵਾਨਾਂ ਕੋਲੋਂ ਜਬਰਦਸਤੀ ਦੋ ਮੋਬਾਈਲ ਫੋਨ ਖੋਹੇ
Ad Position 24