ਹਰਸਾ ਛੀਨਾ, 11 ਅਪ੍ਰੈਲ (ਪ.ਪ.)-ਸਰਹੱਦੀ ਖੇਤਰ ਦੀ ਮੋਹਰੀ ਸਿੱਖਿਆ ਸੰਸਥਾ ਪੀ.ਐਮ. ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਕੁਕੜਾਂਵਾਲਾ ਦੇ ਪਿ੍ੰਸੀਪਲ ਜਗਜੀਤ ਸਿੰਘ ਛੀਨਾ ਸਮੇਤ ਸਮੁੱਚੇ ਛੀਨਾ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਪਿਤਾ ਕਸ਼ਮੀਰ ਸਿੰਘ ਛੀਨਾ ਰਿਟਾ. ਸੁਪਰਡੈਂਟ ਸਿੰਚਾਈ ਵਿਭਾਗ ਪੰਜਾਬ ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਹਰਸਾ ਛੀਨਾ (ਵਿਚਲਾ ਕਿਲ੍ਹਾ) ਦੇ ਸਮਸ਼ਾਨਘਾਟ ਵਿਖੇ ਕਰ ਦਿਤਾ ਗਿਆ ਜਿਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਪਿ੍ੰਸੀਪਲ ਜਗਜੀਤ ਸਿੰਘ ਛੀਨਾ ਵਲੋਂ ਦਿਖਾਈ ਗਈ | ਇਸ ਸਮੇਂ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸ਼੍ਰੀ ਰਜੇਸ਼ ਕੁਮਾਰ ਸ਼ਰਮਾ ਡੀ.ਈ.ਓ. (ਸੈ.ਸਿੱ), ਸ. ਕੰਵਲਜੀਤ ਸਿੰਘ ਸੰਧੂ ਡੀ.ਈ.ਓ. (ਐ.ਸਿੱ.), ਅਮਨਦੀਪ ਸਿੰਘ ਛੀਨਾ ਪ੍ਰਧਾਨ ਆੜਤੀ ਐਸੋਸੀਏਸ਼ਨ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਨੰਬਰਦਾਰ ਯਾਦਵਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਸੂਬਾ ਆਗੂ ਜਤਿੰਦਰ ਸਿੰਘ ਛੀਨਾ, ਹਰਦੇਵ ਸਿੰਘ ਏ ਐਸ.ਆਈ., ਕੁਲਦੀਪ ਸਿੰਘ ਢਿੱਲੋਂ ਸੀਨੀਅਰ ਪੱਤਰਕਾਰ, ਜਥੇ.ਤਲਵਿੰਦਰ ਸਿੰਘ ਛੀਨਾ, ਨੌਜਵਾਨ ਆਗੂ ਜਗਵਿੰਦਰ ਸਿੰਘ ਸਾਬੀ ਛੀਨਾ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |