07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰਣਜੀਤ ਸਿੰਘ ਗਿੱਲ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਅਜਨਾਲਾ, 11 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਉੱਘੇ ਕਾਰੋਬਾਰੀ ਤੇ ਸਵਰਗੀ ਕਰਮ ਸਿੰਘ ਗੁਰਾਲਾ ਦੇ ਪੋਤਰੇ ਅਤੇ ਸਵ: ਅਵਤਾਰ ਸਿੰਘ ਦੇ ਹੋਣਹਾਰ ਫ਼ਰਜ਼ੰਦ ਰਣਜੀਤ ਸਿੰਘ ਗਿੱਲ ਮਾਰਬਲ ਵਾਲਿਆਂ ਵਲੋਂ ਕਰਵਾਏ ਸਨਮਾਨ ਸਮਾਰੋਹ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕਾ ਅਜਨਾਲਾ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੈ ਅਤੇ ਉਹ ਹਮੇਸ਼ਾ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ-ਹਿਤੈਸ਼ੀ ਸਕੀਮਾਂ ਦਾ ਲਾਭ ਹਲਕੇ ਦੇ ਹਰੇਕ ਪਰਿਵਾਰ ਤੱਕ ਪਹੁੰਚਾਉਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ | ਵਿਧਾਇਕ ਧਾਲੀਵਾਲ ਨੇ ਅੱਗੇ ਕਿਹਾ ਕਿ ਹਲਕੇ ਦੇ ਸਮੂਹ ਪਿੰਡਾਂ ਤੇ ਕਸਬਿਆਂ ਅੰਦਰ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ | ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਵਿਧਾਇਕ ਧਾਲੀਵਾਲ ਵਲੋਂ ਹਲਕੇ ਵਿਚ ਕੀਤੇ ਜਾ ਰਹੇ ਵਿਕਾਸ ਕਾਰਜ ਲਾ-ਮਿਸਾਲ ਹਨ ਅਤੇ ਉਹ ਹਰੇਕ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ | ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿੱਲੋਂ, 'ਆਪ' ਸ਼ਹਿਰੀ ਪ੍ਰਧਾਨ ਅਮਿੱਤ ਔਲ਼, ਭੁਪਿੰਦਰ ਸਿੰਘ ਗਿੱਲ ਸੀਮੇਂਟ ਸਟੋਰ ਵਾਲੇ, ਜਗਤਾਰ ਸਿੰਘ ਗਿੱਲ ਤੇ ਕੁਲਬੀਰ ਸਿੰਘ ਗਿੱਲ ਪਲਾਈਵੁੱਡ ਸਟੋਰ ਵਾਲੇ, ਗੁਰਪ੍ਰੀਤ ਸਿੰਘ ਪ੍ਰੀਤ ਨਾਸਰ ਵਾਲੇ, ਸਾਬਕਾ ਕੌਂਸਲਰ ਇੰਦਰਪਾਲ ਸਿੰਘ ਸ਼ਾਹ ਅਤੇ ਸੁਰਿੰਦਰ ਬੱਬੂ ਮਹਾਜਨ, ਪ੍ਰਧਾਨ ਮਲਕੀਤ ਸਿੰਘ ਅਜਨਾਲਾ, ਬਲਾਕ ਪ੍ਰਧਾਨ ਹਰਜੀਤ ਸਿੰਘ ਗੁਰਾਲਾ, ਇੰਸਪੈਕਟਰ ਬਲਵਿੰਦਰ ਸਿੰਘ ਤੇੜਾ, ਹਰਜੀਤ ਸਿੰਘ ਨਿੱਝਰ, ਸਾਹਿਬ ਸਿੰਘ ਨਿੱਝਰ, ਐਡਵੋਕੇਟ ਸੰਦੀਪ ਕੌਸ਼ਲ, ਸੈਕਟਰੀ ਨਰਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਸਾਹੋਵਾਲ, ਸਰਪੰਚ ਪਰਮਜੀਤ ਸਿੰਘ ਰਾਏਪੁਰ, ਹਰਪ੍ਰੀਤ ਸਿੰਘ ਸੋਹਲ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਗੁਰਦੀਪ ਕੌਰ ਅਜਨਾਲਾ, ਬਲਕਾਰ ਸਿੰਘ ਰਾਏਪੁਰ, ਸੁਖਦਿਆਲ ਸਿੰਘ ਭੱਖਾ, ਦਲਬੀਰ ਸਿੰਘ ਘੁੱਲੀ ਅਤੇ ਦਿਲਬਾਗ ਸਿੰਘ ਘੁੱਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਸ ਸਕੂਲ ਰਈਆ ਵਿਖੇ ਇੰਟਰ ਹਾਊਸ ਪਿਸਟਲ ਅਤੇ ਰਾਈਫਲ ਸ਼ੂਟਿੰਗ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਰਣਜੀਤ ਸਿੰਘ ਗਿੱਲ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਸਨਮਾਨ <br/>
Ad Position 24