06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਭਲਾਈਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਵਰਕਰਾਂ ਨੇ ਫੜਿਆ ਕਾਂਗਰਸ ਦਾ ਪੱਲ੍ਹਾ

Ad Position 21
No active advertisement
ਅਜੀਤ ਡੈਸਕ 28-04-2026

ਬਾਬਾ ਬਕਾਲਾ ਸਾਹਿਬ, 28 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਨੁੰ ਉਦੋਂ ਵੱਡਾ ਬਲ ਮਿਲਿਆ, ਜਦੋਂ ਐਸ.ਪੀ. ਸਿੰਘ ਟੈਂਟ ਹਾਊਸ ਖਿਲਚੀਆਂ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਵਲੋਂ ਰੱਖੇ ਵਿਸ਼ਾਲ ਇਕੱਠ ਵਿਚ ਵੱਖ ਵੱਖ ਪਾਰਟੀਆਂ ਨਾਲ ਸਬੰਧਿਤ 20 ਤੋਂ 25 ਪਰਿਵਾਰ ਕਾਂਗਰਸ ਸ਼ਾਮਿਲ ਹੋਣ ਦਾ ਐਲਾਨ ਕੀਤਾ, ਸ਼ਾਮਿਲ ਹੋਣ ਵਾਲਿਆਂ ਵਿਚ ਮੱਸਾ ਸਿੰਘ, ਜਗੀਰ ਸਿੰਘ, ਦਲੇਰ ਸਿੰਘ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਚੈਨ ਸਿੰਘ, ਜਗਦੀਪ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਅਮਰੀਕ ਸਿੰਘ, ਸੁਖਜੀਤ ਸਿੰਘ, ਗੁਰਲਾਲ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ, ਗੁਰਿੰਦਰ ਸਿੰਘ, ਗੈਰੀ ਧੰਜਲ, ਸਤਵਿੰਦਰ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ, ਬਿਕਰਮ ਸਿੰਘ, ਨਿਸ਼ਾਨ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ, ਬਿੱਟੂ ਸਿੰਘ, ਨਰਿੰਦਰ ਕੌਰ, ਪ੍ਰੀਤ ਕੌਰ, ਰਾਣੀ ਪ੍ਰਧਾਨ ਦੇ ਨਾਂ ਸ਼ਾਮਿਲ ਹਨ, ਜਿਨ੍ਹਾਂ ਨੂੰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਜੀ ਆਇਆਂ ਕਹਿੰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਸ: ਭਲਾਈਪੁਰ ਨੇ ਕਿਹਾ ਕਿ ਅੱਜ ਪੰਜਾਬ ਵਿਚ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ ਅਤੇ ਲੋਕ 2027 ਦੀਆਂ ਚੋਣਾਂ ਵਿਚ ਆਪ ਦਾ ਬਿਸਤਰਾ ਗੋਲ ਕਰਨ ਲਈ ਕਾਹਲੇ ਹਨ। ਇਸ ਮੌਕੇ ਸਵਰਨਜੀਤ ਸਿੰਘ ਸੰਧੂ ਖਿਲਚੀਆਂ, ਗੁਰਦਿਆਲ ਸਿੰਘ ਕੰਗ ਬੁਟਾਰੀ, ਹਰਪਾਲ ਸਿੰਘ ਕੋਚ, ਦਲੇਰ ਸਿੰਘ ਸਰਲੀ ਬਲਾਕ ਪ੍ਰਧਾਨ, ਸਰਪੰਚ ਹਰਪਾਲ ਸਿੰਘ ਜਲਾਲਾਬਾਦ, ਹਰਿੰਦਰ ਸਿੰਘ ਮੱਲ੍ਹਾ, ਗੁਰਦੀਪ ਸਿੰਘ ਐੱਮ.ਸੀ. ਰਈਆ, ਜਰਮਨਜੀਤ ਸਿੰਘ, ਸਰਪੰਚ ਪ੍ਰਭ ਥੋਥੀਆਂ, ਸੁੱਖ ਸ਼ਾਹ, ਪਰਦੀਪ ਸਿੰਘ ਸਰਪੰਚ ਭਲਾਈਪੁਰ, ਲਖਵਿੰਦਰ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ, ਡਾ. ਬਿੱਲਾ, ਮਨਜੀਤ ਸਿੰਘ ਧਾਮੀ, ਕਰਨ ਧਾਮੀ, ਚਰਨ ਸਿੰਘ ਕੈਸ਼ੀਅਰ, ਜਸਪਿੰਦਰ ਸਿੰਘ ਐੱਸ.ਪੀ., ਬਲਵਿੰਦਰ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸ ‘ਚ ਗਿਰਾਵਟ ਕਾਰਨ Scotland ਦੀ ਆਬਾਦੀ ਘਟਣ ਦੀ ਸੰਭਾਵਨਾ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਭਲਾਈਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਵਰਕਰਾਂ ਨੇ ਫੜਿਆ ਕਾਂਗਰਸ ਦਾ ਪੱਲ੍ਹਾ
Ad Position 24