ਬਾਬਾ ਬਕਾਲਾ ਸਾਹਿਬ, 8 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਦਲਜਿੰਦਰ ਕੌਰ ਉਦੋਨੰਗਲ (ਸੂਬਾ ਸਕੱਤਰ) ਦੀ ਅਗਵਾਈ ਹੇਠ ਹੱਕੀ ਮੰਗਾਂ ਨੂੰ ਲੈ ਕੇ ਇਕ ਮੰਗ ਪੱਤਰ ਤਹਿਸੀਲਦਾਰ ਰਣਜੀਤ ਸਿੰਘ ਨੂੰ ਸੌਂਪਿਆ ਗਿਆ, ਜਿਸ ਵਿਚ ਬਲਾਕ ਰਈਆ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਈਆ, ਸਰਕਲ ਪ੍ਰਧਾਨ ਪਰਮਜੌਤ ਕੌਰ ਮਹਿਤਾ, ਪਰਮਜੀਤ ਕੌਰ ਖਿਲਚੀਆਂ, ਬਲਵਿੰਦਰ ਕੌਰ ਰਈਆ, ਹਰਪ੍ਰੀਤ ਕੌਰ ਬਾਬਾ ਬਕਾਲਾ ਸਾਹਿਬ (ਚਾਰੋਂ ਸਰਕਲ ਪ੍ਰਧਾਨ), ਰਮਨਦੀਪ ਕੌਰ, ਪ੍ਰਭਦੀਫ ਕੌਰ, ਦਵਿੰਦਰ ਕੌਰ, ਚੰਦਰ ਕਾਂਤਾ, ਜਸਪਾਲ ਕੌਰ, ਨਰਿੰਧਰਪਾਲ ਕੌਰ, ਜਗਦੀਸ਼ ਕੌਰ, ਕੁਲਬੀਰ ਕੌਰ, ਕੰਵਲਜੀਤ ਕੌਰ, ਰੁਪਿੰਦਰ ਕੌਰ, ਕੁਲਜਿੰਦਰ ਕੌਰ, ਊਸ਼ਾ ਦੇਵੀ (ਸਾਰੀਆਂ) ਆਂਗਨਵਾੜੀ ਵਰਕਰਾਂ) ਹਾਜ਼ਰ ਸਨ | ਇਸ ਮੌਕੇ ਮੰਗ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਦੀ ਜੋ ਆਪ ਜੀ ਵਲੋਂ ਸੈੱਨਸੱਸ ਡਿਊਟੀ ਬਾਰੇ ਲਿਸਟ ਭੇਜੀ ਗਈ ਹੈ, ਜੋ ਸਿਰਫ ਤਰਸਿੱਕਾ ਤੇ ਰਈਆ ਬਲਾਕ ਨੂੰ ਹੀ ਭੇਜੀ ਗਈ ਹੈ, ਜਿਸ ਵਿਚ ਤਰਸਿੱਕਾ ਬਲਾਕ ਦੇ 6 ਸਰਕਲਾਂ ਵਿਚੋਂ ਕੇਵਲ ਦੋ ਸਰਕਲਾਂ ਦੇ ਵਰਕਰਾਂ ਦੀ ਹੀ ਡਿਊਟੀ ਆਪ ਵਲੋਂ ਲਗਾਈ ਗਈ ਹੈ, ਜਿਨ੍ਹਾਂ ਦੀ ਉਮਰ 50 ਸਾਲ ਅਤੇ 50 ਸਾਲ ਤਾੋ ਉਪਰ ਵੀ ਹੈ ਇਨ੍ਹਾਂ ਵਿਚੋਂ ਕਿਸੇ ਦੀ ਸ਼ੂਗਰ, ਬੀ.ਪੀ. ਅਤੇ ਗੋਡਿਆਂ ਦੀ ਮੁਸ਼ਕਲ ਹੈ | ਆਂਗਨਵਾੜੀ ਵਰਕਰਾਂ 'ਤੇ ਪਹਿਲਾਂ ਹੀ ਮਹਿਕਮੇ ਵਲੋਂ ਦਿਤੇ ਕੰਮ ਪੋਸ਼ਣ ਟਰੈਕਰ ਕੰਮ ਦਾ ਬੋਝ, ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਕੰਮ, ਐੱਫ.ਆਰ.ਐੱਸ. ਦਾ ਕੰਮ, ਕੇ.ਵਾਈ.ਸੀ. ਦਾ ਕੰਮ ਅਤੇ ਮਹਿਕਮੇ ਵਲੋਂ ਹੋਰ ਵੀ ਬਹੁਤ ਸਾਰੇ ਕੰਮਾਂ ਦਾ ਬੋਝ ਹੈ, ਜਿਸ ਕਾਰਨ ਜਥੇਬੰਦੀ ਦਾ ਫੈਸਲਾ ਹੈ ਕਿ ਅਸੀਂ ਇਹ ਸੈੱਨਸਸ ਡਿਊਟੀ ਨਹੀਂ ਦੇ ਸਕਦੇ, ਇਸ ਲਈ ਆਂਗਨਵਾੜੀ ਵਰਕਰਾਂ ਦੀ ਸੈੱਨਸਸ ਡਿਊਟੀ ਨਾ ਲਾਈ ਜਾਵੇ |