ਨਵਾਂ ਪਿੰਡ, 8 ਮਈ (ਜਸਪਾਲ ਸਿੰਘ)-ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵੱਲ੍ਹਾ ਸ੍ਰੀ ਅੰਮਿ੍ਤਸਰ ਵਿਖੇ ਐੱਸ. ਜੀ. ਆਰ. ਡੀ. ਥੈਲੇਸੀਮੀਆ ਵੈੱਲਫੇਅਰ ਸੋਸਾਇਟੀ ਵਲੋਂ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ | ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਬੀਰ ਸਿੰਘ, ਸੀ.ਐੱਮ.ਸੀ. ਲੁਧਿਆਣਾ ਦੇ ਪੀਡੀਆਟਿ੍ਕ ਹਿਮੈਟੋਲੋਜੀ ਵਿਭਾਗ ਇੰਚਾਰਜ ਤੇ ਪ੍ਰਸਿੱਧ ਬਾਲ ਹਿਮੈਟੋਲੋਜਿਸਟ ਡਾ. ਸ਼ਰੂਤੀ ਕੱਕੜ ਤੇ ਮੋਟੀਵੇਸ਼ਨਲ ਸਪੀਕਰ ਡਾ. ਅਨੁਪਮਾ ਗੁਪਤਾ ਨੇ ਸ਼ਿਰਕਤ ਕੀਤੀ | ਇਸ ਮੌਕੇ ਮਿਸ ਇੰਡੀਆ ਮੈਡੀਕੋ ਦੀਵਾ ਖਿਤਾਬ ਜੇਤੂ ਮਿਸ ਨੀਲੂ ਗੁਪਤਾ ਅਤੇ 'ਵਾਈਸ ਆਫ ਪੰਜਾਬ' ਜੇਤੂ ਮਿਸ ਨਿਕਿਤਾ ਪੂਰੀ ਮੌਜੂਦ ਰਹੇ | ਐੱਸ.ਜੀ.ਆਰ.ਡੀ. ਥੈਲੇਸੀਮੀਆ ਵੈਲਫੇਅਰ ਸੋਸਾਇਟੀ ਦੇ ਜਨਰਲ ਸਕੱਤਰ ਡਾ. ਗੁਰਸ਼ਰਨ ਸਿੰਘ ਨਰੰਗ ਨੇ ਵਿਸ਼ਵ ਥੈਲੇਸੀਮੀਆ 'ਤੇ ਲੋਕਾਂ ਨੂੰ ਥੈਲੇਸੀਮੀਆ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਇਸ ਬਿਮਾਰੀ ਦੀ ਸਕ੍ਰੀਨਿੰਗ ਅਤੇ ਰੋਕਥਾਮ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਡਾ. ਸ਼ਰੂਤੀ ਕੱਕੜ ਤੇ ਡਾ. ਪ੍ਰੀਤੀ ਮਲਹੋਤਰਾ ਦੀ ਦੇਖ-ਰੇਖ ਹੇਠ ਇਲਾਜ, ਦਵਾਈਆਂ ਅਤੇ ਬਲੱਡ ਮੈਨੇਜਮੈਂਟ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਮਰੀਜ਼ਾਂ ਦੇ ਪਰਿਵਾਰਾਂ 'ਤੇ ਆਰਥਿਕ ਬੋਝ ਘੱਟ ਹੁੰਦਾ ਹੈ | ਇਸ ਮੌਕੇ ਡਾ. ਏ. ਪੀ. ਸਿੰਘ ਡੀਨ, ਐੱਸ.ਜੀ.ਆਰ.ਡੀ.ਯੂ., ਵੀ.ਸੀ. , ਡਾ. ਮਨਜੀਤ ਸਿੰਘ ਉੱਪਲ, ਅਮਨਦੀਪ ਸਿੰਘ ਡਿਪਟੀ ਰਜਿਸਟਰਾਰ, ਡਾ. ਕਰਮਜੀਤ ਸਿੰਘ ਗਿੱਲ ਪ੍ਰੋ. ਤੇ ਮੁਖੀ ਪੈਥੋਲੋਜੀ ਵਿਭਾਗ, ਡਾ. ਸਰਬਜੀਤ ਕੌਰ, ਪ੍ਰੋ. ਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਡਾ. ਗੁਰਿੰਦਰ ਮੋਹਨ ਪ੍ਰੋ. ਤੇ ਮੁਖੀ ਮੈਡੀਸਨ ਵਿਭਾਗ, ਡਾ. ਮਨੀਸ਼ ਚੰਦੇ, ਡਾ. ਰਿਚਾ ਪ੍ਰੋ. ਫਿਜ਼ੀਓਲੋਜੀ, ਡਾ. ਕਵਲਿੰਦਰ ਗਿਰਗਿਲਾ, ਪ੍ਰੋ. ਫਿਜ਼ੀਓਲੋਜੀ, ਡਾ. ਹਰਜੋਤ ਕੌਰ, ਡਾ. ਮਨਦੀਪ ਸਿੰਘ ਖੁਰਾਣਾ, ਡਾ. ਗੁਰਮੀਤ ਸਿੰਘ, ਡਾ. ਪ੍ਰੀਤੀ ਮਲਹੋਤਰਾ ਆਦਿ ਹਾਜ਼ਰ ਸਨ |