06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਲੁੱਧੜ 'ਚ ਸਰਪੰਚ ਰਾਜ ਕੁਮਾਰ ਦੀ ਪ੍ਰੇਰਨਾ ਸਦਕਾ ਪੰਚ ਹਰਜੀਤ ਸਿੰਘ ਸਮੇਤ ਹੋਰ ਅਕਾਲੀ ਵਰਕਰ 'ਆਪ' ਵਿਚ ਹੋਏ ਸ਼ਾਮਿਲ <br/>

Ad Position 21
No active advertisement
ਹਲਕਾ ਮਜੀਠਾ ਦੇ ਪਿੰਡ ਲੁਧੜ 'ਚ ਅਕਾਲੀ ਦਲ ਨੂੰ ਛੱਡ ਆਪ ਪਾਰਟੀ ਚ ਸ਼ਾਮਿਲ ਹੋਏ ਪੰਚ ਹਰਜੀਤ ਸਿੰਘ, ਕਵਲਜੀਤ ਸਿੰਘ, ਅਮਰੀਕ ਸਿੰਘ, ਜਸਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਤਲਬੀਰ ਸਿੰਘ ਗਿੱਲ, ਨਾਲ ਸਰਪੰਚ ਰਾਜਕੁਮਾਰ, ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਡਾ. ਰਕੇਸ਼ ਕੁਮਾਰ ਤੇ ਹੋਰ | ਅਜੀਤ : ਤਸਵੀਰ <br/> 14-05-2026
ਜੇਠੂਵਾਲ, 13 ਮਈ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਆਪ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਪਿੰਡ ਲੁੱਧੜ ਵਿਖੇ ਅਕਾਲੀ ਦਲ ਨੂੰ ਛੱਡ ਕੇ ਪੰਚ ਹਰਜੀਤ ਸਿੰਘ ਸਮੇਤ ਹੋਰ ਵਰਕਰ ਜਿਨ੍ਹਾਂ 'ਚ ਕਵਲਜੀਤ ਸਿੰਘ, ਜਸਬੀਰ ਸਿੰਘ ਕਾਕਾ, ਅਮਰੀਕ ਸਿੰਘ, ਪਰਮਜੀਤ ਸਿੰਘ ਆਦਿ 'ਆਪ' ਵਿਚ ਸ਼ਾਮਿਲ ਹੋਣ 'ਤੇ ਤਲਬੀਰ ਸਿੰਘ ਗਿੱਲ ਵਲੋਂ ਸਨਮਾਨਿਤ ਕਰਦਿਆਂ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਲਈ ਕੀਤੇ ਕੰਮਾਂ 'ਤੇ ਹਰੇਕ ਵਰਗ ਨੂੰ ਦਿੱਤੀਆਂ ਗਈਆਂ ਅਹਿਮ ਸਹੂਲਤਾਂ ਦੀ ਬਦੌਲਤ ਆਮ ਆਦਮੀ ਪਾਰਟੀ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੋਕਾਂ ਦਾ ਫਤਵਾ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਸੂਬੇ ਵਿਚ ਮੁੜ ਸਰਕਾਰ ਬਣਾਵੇਗੀ | ਸ. ਗਿੱਲ ਨੇ ਕਿਹਾ ਕਿ ਆਪ ਪਾਰਟੀ ਦੇ ਹੱਕ ਵਿਚ ਸੂਬੇ ਦੇ ਹਰ ਹਲਕੇ ਵਿਚ ਝੁਲ ਰਹੀ ਹਨ੍ਹੇਰੀ ਨੇ ਵਿਰੋਧੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਅਤੇ 26 ਮਈ ਨੂੰ ਨਗਰ ਕੌਂਸਲ ਮਜੀਠਾ ਦੀਆਂ ਹੋਣ ਵਾਲੀਆਂ ਚੋਣਾਂ ਵੀ ਆਪ ਪਾਰਟੀ ਵੋਟਰਾਂ ਦਾ ਫਤਵਾ ਲੈ ਕੇ ਜਿੱਤੇਗੀ ਅਤੇ ਵਿਰੋਧੀਆਂ ਨੂੰ ਇਹ ਸਪਸ਼ਟ ਕਰੇਗੀ ਕਿ ਲੋਕ ਆਪ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਰਾਜ ਕੁਮਾਰ ਲੁੱਧੜ, ਡਾ. ਰਾਕੇਸ਼ ਕੁਮਾਰ, ਅਰਸ਼ਪ੍ਰੀਤ ਸਿੰਘ ਭੱਟੀ, ਦਿਲਬਾਗ ਸਿੰਘ ਪੰਨੂੰ, ਜਸਵੰਤ ਸਿੰਘ ਜਪਾਨੀ, ਮੈਂਬਰ ਗਿਆਨ ਕੌਰ, ਪੰਚ ਅੰਗਰੇਜ਼ ਪਾਲ ਵਿਜੈ ਕੁਮਾਰ, ਰਾਜਵਿੰਦਰ ਕੌਰ, ਚਰਨਜੀਤ ਕੌਰ, ਕੁਲਭੂਸ਼ਣ ਕੁਮਾਰ, ਅਮੋਲਕ ਸਿੰਘ, ਹਰਭੇਜ ਸਿੰਘ ਬਾਬਾ, ਜਸਪ੍ਰੀਤ ਸਿੰਘ ਭੱਟੀ, ਰਣਜੀਤ ਸਿੰਘ ਭੱਟੀ, ਅਜੀਤ ਸਿੰਘ, ਗੁਰਸ਼ਰਨ ਸਿੰਘ, ਗੁਰਪ੍ਰੀਤ ਸਿੰਘ, ਵਿਜੇ ਕੁਮਾਰ ਸਮੇਤ ਹੋਰ ਪਾਰਟੀ ਵਰਕਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਜਥੇਦਾਰ ਜਲਾਲਉਸਮਾ ਨੇ ਸਰਕਲ ਪ੍ਰਧਾਨਾਂ ਦੀ ਕੀਤੀ ਨਿਯੁਕਤੀ <br/> ਅਗਲੀ ਖ਼ਬਰ ਪਿੰਡ ਦੋਲੋ ਨੰਗਲ ਵਿਖੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਵਰਕਰਾਂ ਨੇ 'ਅਕਾਲੀ ਦਲ ਵਾਰਿਸ ਪੰਜਾਬ' ਦਾ ਪੱਲਾ ਫੜਿਆ <br...
Ad Position 24