06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਮਿਆਦੀਆਂ ਕਲਾਂ ਦਾ ਅੰਮਿ੍ਤਪਾਲ ਸਿੰਘ ਉੱਪਲ ਕੈਨੇਡਾ ਦੀ ਪੁਲਿਸ 'ਚ ਹੋਇਆ ਭਰਤੀ <br/>

Ad Position 21
No active advertisement
ਅਜੀਤ ਡੈਸਕ 14-05-2026
ਅਜਨਾਲਾ, 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਇੱਥੋਂ ਥੋੜੀ ਦੂਰ ਸਥਿਤ ਪਿੰਡ ਮਿਆਦੀਆਂ ਕਲਾਂ ਦੇ ਨੌਜਵਾਨ ਅੰਮਿ੍ਤਪਾਲ ਸਿੰਘ ਉੱਪਲ ਨੇ ਕੈਨੇਡਾ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ) ਵਿਚ ਭਰਤੀ ਹੋ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਅੰਮਿ੍ਤਪਾਲ ਸਿੰਘ ਉੱਪਲ ਦੀ ਇਸ ਉਪਲਬਧੀ ਨੇ ਜਿੱਥੇ ਜ਼ਿਲ੍ਹਾ ਅੰਮਿ੍ਤਸਰ ਦਾ ਨਾਂਅ ਰੌਸ਼ਨ ਕੀਤਾ ਹੈ, ਉੱਥੇ ਹੀ ਉਸ ਨੇ ਪੰਜਾਬ ਦਾ ਵੀ ਮਾਣ ਵਧਾਇਆ ਹੈ | ਸਵ: ਮਹਿੰਦਰ ਸਿੰਘ ਉੱਪਲ ਦੇ ਪੋਤਰੇ ਅੰਮਿ੍ਤਪਾਲ ਸਿੰਘ ਉੱਪਲ ਦਾ ਜਨਮ ਪਿਤਾ ਅਮਰੀਕ ਸਿੰਘ ਉੱਪਲ ਤੇ ਮਾਤਾ ਪਲਵਿੰਦਰ ਕੌਰ ਦੀ ਕੁੱਖੋਂ ਹੋਇਆ | ਆਪਣੇ ਪੋਤੇ ਦੀ ਇਸ ਪ੍ਰਾਪਤੀ 'ਤੇ ਦਾਦੀ ਹਰਭਜਨ ਕੌਰ, ਪਿਤਾ ਅਮਰੀਕ ਸਿੰਘ ਉੱਪਲ, ਮਾਤਾ ਪਲਵਿੰਦਰ ਕੌਰ ਤੇ ਤਾਏ ਜਗਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਅੰਮਿ੍ਤਪਾਲ ਸਿੰਘ 10 ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ ਤੇ ਬਾਅਦ ਵਿਚ ਕੈਨੇਡਾ ਦਾ ਵਸਨੀਕ ਬਣ ਗਿਆ | ਹੁਣ ਉਹ ਆਪਣੀ ਮਿਹਨਤ ਸਦਕਾ ਪਿਛਲੇ ਦਿਨੀਂ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ) ਵਿਚ ਭਰਤੀ ਹੋ ਗਿਆ ਹੈ | ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਸਤਬੀਰ ਸਿੰਘ ਸੰਧੂ ਨੇ ਅੰਮਿ੍ਤਪਾਲ ਸਿੰਘ ਉੱਪਲ ਦੀ ਇਸ ਪ੍ਰਾਪਤੀ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਅੰਮਿ੍ਤਪਾਲ ਸਿੰਘ ਉੱਪਲ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਧਾਰੜ ਦਾ ਬੀ. ਐੱਸ. ਸੀ. ਨਰਸਿੰਗ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਸਾਬਕਾ ਵਿਧਾਇਕ ਜਥੇਦਾਰ ਜਲਾਲਉਸਮਾ ਨੇ ਸਰਕਲ ਪ੍ਰਧਾਨਾਂ ਦੀ ਕੀਤੀ ਨਿਯੁਕਤੀ <br/>
Ad Position 24