30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਵ. ਮਨਜੀਤ ਕੌਰ ਰਸੂਲਪੁਰ ਖੁਰਦ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਮਨਜੀਤ ਕੌਰ ਸਾਬਕਾ ਸਰਪੰਚ ਰਸੂਲਪੁਰ ਖੁਰਦ ਦੇ ਸ਼ਰਧਾਂਜਲੀ ਸਮਾਗਮ ਮੌਕੇ ਭਾਈ ਅਮਨਦੀਪ ਸਿੰਘ ਦਾ ਕੀਰਤਨੀ ਜਥਾ ਵੈਰਾਗਮਈ ਕੀਰਤਨ ਕਰਦਾ ਹੋਇਆ ਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਮਲਕੀਤ ਸਿੰਘ ਸਰਜਾ ਸਾਬਕਾ ਸਰਪੰਚ, ਸੀਤਲ ਸਿੰਘ ਸਾਬਕਾ ਸਰਪੰਚ ਰਸੂਲਪੁਰ ਖੁਰਦ, ਕਿਰਪਾਲ ਸਿੰਘ ਤੇ ਜਗਬੀਰ ਸਿੰਘ ਲਾਲੀ ਆਦਿ ਹਾਜ਼ਰੀਆਂ ਭਰਦੇ ਹੋਏ | ਤਸਵੀਰਾਂ : ਅਤਰ ਸਿੰਘ ਤਰਸਿੱਕਾ <br/> 16-05-2026
ਤਰਸਿੱਕਾ, 15 ਮਈ (ਅਤਰ ਸਿੰਘ ਤਰਸਿੱਕਾ)- ਮਨਜੀਤ ਕੌਰ ਸਾਬਕਾ ਸਰਪੰਚ ਰਸੂਲਪੁਰ ਖੁਰਦ (71) ਸੁਪਤਨੀ ਸੀਤਲ ਸਿੰਘ ਸਾਬਕਾ ਸਰਪੰਚ ਰਸੂਲਪੁਰ ਖੁਰਦ ਜਿਨ੍ਹਾਂ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਿਮਕ ਸ਼ਾਂਤੀ ਲਈ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਰਸੂਲਪੁਰ ਖੁਰਦ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਉਪਰੰਤ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਇਲਾਕੇ ਦੇ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਨਜੀਤ ਕੌਰ ਸਾਬਕਾ ਸਰਪੰਚ ਰਸੂਲਪੁਰ ਖੁਰਦ ਵਲੋਂ ਪਿੰਡ 'ਚ ਕੀਤੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਤੋਂ ਇਲਾਵਾ ਪਰਿਵਾਰ ਪ੍ਰਤੀ ਨਿਭਾਈਆਂ ਜ਼ੁਮੇਵਾਰੀਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਸ਼ਰਧਾਂਜਲੀ ਸਮਾਗਮ 'ਚ ਸੁਖਵਿੰਦਰ ਸਿੰਘ ਡੈਨੀ ਬਡਾਲਾ ਸਾਬਕਾ ਵਿਧਾਇਕ ਜੰਡਿਆਲਾ ਗੁਰੂ, ਮਲਕੀਤ ਸਿੰਘ ਸਰਜਾ ਸਾਬਕਾ ਸਰਪੰਚ, ਪਲਵਿੰਦਰ ਸਿੰਘ ਖਜਾਲਾ, ਕਿਰਪਾਲ ਸਿੰਘ ਸਰਪੰਚ ਰਾਮ ਦਿਵਾਲੀ, ਨਿਰਮਲ ਸਿੰਘ ਰੰਧਾਵਾ, ਗੁਰਮੀਤ ਸਿੰਘ ਬਾਠ ਭੀਲੋਵਾਲ, ਜਗਦੇਵ ਸਿੰਘ ਬੱਗਾ, ਬਲਕਾਰ ਸਿੰਘ ਤਰਸਿੱਕਾ ਡਾਇਰੈਕਟਰ, ਗੁਰਮੀਤ ਸਿੰਘ ਬਾਠ ਭੀਲੋਵਾਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸੰਗਰਾਵਾਂ, ਦਿਲਬਾਗ ਸਿੰਘ ਸ਼ਾਹ ਤਰਸਿੱਕਾ, ਗੁਰਮੀਤ ਸਿੰਘ ਤਰਸਿੱਕਾ, ਮੋਹਣ ਸਿੰਘ ਨਿੱਬਰਵਿੰਡ, ਕੈਪਟਨ ਲਖਵਿੰਦਰ ਸਿੰਘ ਸੈਦੋਲੇਲ, ਬਲਜੀਤ ਸਿੰਘ ਬੀ. ਡੀ. ਓ. ਕੋਟ ਖਹਿਰਾ, ਵਰਿੰਦਰਜੀਤ ਸਿੰਘ ਢੋਟ ਮਾਲੋਵਾਲ, ਡਾ. ਅਵਤਾਰ ਸਿੰਘ ਮੱਤੇਵਾਲ, ਕੁਲਦੀਪ ਸਿੰਘ ਰੰਧਾਵਾ ਕੱਥੂਨੰਗਲ, ਤੀਰਥ ਸਿੰਘ, ਹੀਰਾ ਸਿੰਘ, ਮਹਿੰਦਰ ਸਿੰਘ ਕੰਬੋਜ ਫਤਿਹਾਬਾਦ, ਬੇਅੰਤ ਸਿੰਘ ਫਤਿਹਾਬਾਦ, ਨਿਰਮਲ ਸਿੰਘ ਡੀਪੂ ਹੋਲਡਰ, ਕਲਵੰਤ ਸਿੰਘ ਪ੍ਰਧਾਨ ਰਸੂਲਪੁਰ ਖੁਰਦ, ਸਰਬਜੀਤ ਸਿੰਘ ਏ. ਡੀ. ਓ. ਰਸੂਲਪੁਰ ਖੁਰਦ, ਜਗਬੀਰ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਦਿਹਾਤੀ, ਹਰਮੀਤ ਸਿੰਘ ਤਰਸਿੱਕਾ ਚੀਫ਼ ਫਾਰਮਾਸਿਸਟ, ਜਸਮੇਲ ਸਿੰਘ ਵੱਲਾ ਫਾਰਮਾਸਿਸਟ, ਬਲਜੀਤ ਸਿੰਘ ਡੀ. ਪੀ. ਤਰਸਿੱਕਾ, ਦਾਰਾ ਸਿੰਘ ਪੀ. ਟੀ. ਆਈ. ਰਸੂਲਪੁਰ ਖੁਰਦ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ, ਮਾਨ ਸਰਕਾਰ ਕੁੰਭਕਰਨੀ ਨੀਂਦ ਸੁੱਤੀ-ਕੰਵਰਪ੍ਰਤਾਪ ਅਜਨਾਲਾ <br/> ਅਗਲੀ ਖ਼ਬਰ ਸਕੂਲ ਨੇ ਵਿਦਿਆਰਥੀਆਂ ਨੂੰ ਅੰਤਰਰਾਜੀ ਵਿੱਦਿਅਕ ਟੂਰ ਕਰਵਾਇਆ
Ad Position 24