30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਮਜੀਠਾ ਦੀ ਚੋਣ ਵਾਸਤੇ ਆਜ਼ਾਦ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ 40 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ <br/>

Ad Position 21
No active advertisement
ਨਗਰ ਕੌਂਸਲ ਮਜੀਠਾ ਦੀ ਚੋਣ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਂਦੇ ਹੋਏ ਨਰਿੰਦਰ ਨਈਅਰ ਅਤੇ ਹੋਰ | ਤਸਵੀਰ : ਸਹਿਮੀ, ਸੋਖੀ <br/> 16-05-2026
ਮਜੀਠਾ, 15 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਨਗਰ ਕੌਂਸਲ ਦੀਆਂ ਚੋਣਾ ਵਾਸਤੇ ਨਾਮਜ਼ਦਗੀ ਪੱਤਰ ਭਰਨ ਦਾ ਅੱਜ ਤੀਸਰਾ ਦਿਨ ਸੀ | ਜਿਸ ਤਹਿਤ ਤਿੰਨ ਆਜ਼ਾਦ ਉਮੀਦਵਾਰਾਂ ਸਮੇਤ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ 40 ਉਮੀਦਵਾਰਾਂ ਵਲੋਂ ਆਪਣੇ-ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ-ਕਮ-ਐੱਸ.ਡੀ.ਐੱਮ. ਮਜੀਠਾ ਰਜਨੀਸ਼ ਅਰੋੜਾ ਕੋਲ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਜਿਸ ਵਿਚ ਵਾਰਡ ਨੰਬਰ 1 ਤੋਂ ਕਾਂਗਰਸ ਦੇ ਗੁਰਬਾਣੀਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਮਨਜੀਤ ਕੌਰ ਅਤੇ ਚਰਨਜੀਤ ਕੌਰ, ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਕੁਲਬੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ, ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪ ਸਿੰਘ ਤੇ ਰਸ਼ਪਾਲ ਸਿੰਘ, ਅਤੇ ਕਾਂਗਰਸ ਪਾਰਟੀ ਦੀ ਸੁਖਵਿੰਦਰ ਕੌਰ, ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਸੁਲੱਖਨ ਸਿੰਘ ਤੇ ਬੀਰ ਸਿੰਘ, ਵਾਰਡ ਨੰਬਰ 5 ਤੋਂ ਕਾਗਰਸ ਪਾਰਟੀ ਦੀ ਜਸਬੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦਾ ਨਾਨਕ ਸਿੰਘ ਅਤੇ ਲਖਬੀਰ ਸਿੰਘ, ਵਾਰਡ ਨੰਬਰ-6 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਸ਼ਾਂਤ ਸ਼ਰਮਾ ਤੇ ਦੁਰਗਾ ਦਾਸ, ਕਾਗਰਸ ਪਾਰਟੀ ਦਾ ਅਮਨਦੀਪ ਸਿੰਘ, ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਕੌਰ ਤੇ ਰਚਨਾ, ਕਾਂਗਰਸ ਪਾਰਟੀ ਦੀ ਪ੍ਰਦੀਪ ਕੌਰ, ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਨਰਿੰਦਰ ਨਈਅਰ ਤੇ ਦੀਪਕ ਕੁਮਾਰ, ਵਾਰਡ ਨੰਬਰ-9 ਤੋਂ ਸ਼੍ਰੋਮਣੀ ਅਕਾਲੀ ਦਲ ਸੁਨੇਹ ਲਤਾ ਤੇ ਪਲਵੀ, ਆਜਾਦ ਅਨੀਤਾ, ਕਾਂਗਰਸ ਪਾਰਟੀ ਦੇ ਕਵਲਜੀਤ ਕੌਰ ਤੇ ਮਨਜੀਤ ਕੌਰ, ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਲਵੰਤ ਸਿੰਘ ਤੇ ਮਨਦੀਪ ਸਿੰਘ, ਕਾਂਗਰਸ ਪਾਰਟੀ ਦੇ ਹਰਪ੍ਰੀਤ ਸਿੰਘ, ਵਾਰਡ ਨੰਬਰ-11 ਤੋਂ ਸ਼੍ਰੋਮਣੀ ਅਕਾਲੀ ਦਲ ਜਸਬੀਰ ਕੌਰ ਤੇ ਅਸ਼ੋਕ ਕੁਮਾਰ, ਕਾਂਗਰਸ ਪਾਰਟੀ ਦੇ ਵਿਜੇ ਕੁਮਾਰ, ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਸ਼ਿਵੀ ਕੁਮਾਰ, ਸ਼੍ਰੋਮਣੀ ਅਕਾਲੀ ਦੇ ਸੁਖਵੰਤ ਕੌਰ ਤੇ ਅਮਰਬੀਰ ਸਿੰਘ, ਵਾਰਡ ਨੰਬਰ 13 ਤੋਂ ਸ਼੍ਰੋਮਣੀ ਅਕਾਲੀ ਦਲ ਸੁਮਨ ਬਾਲਾ ਤੇ ਸੁਦੇਸ਼ ਕੁਮਾਰ, ਕਾਂਗਰਸ ਦੀ ਅਮਰਜੀਤ ਕੌਰ ਹਨ, ਜਿਨ੍ਹਾਂ ਨੇ ਆਪਣੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ |

Ad Position 22
No active advertisement
ਪਿਛਲੀ ਖ਼ਬਰ ਰਈਆ ਨਗਰ ਪੰਚਾਇਤ ਚੋਣਾਂ ਲਈ ਭਾਜਪਾ ਨੇ ਆਪਣੇ ਉਮੀਦਵਾਰਾਂ ਐਲਾਨੇ <br/> ਅਗਲੀ ਖ਼ਬਰ ਨਗਰ ਕੌਂਸਲ ਰਮਦਾਸ ਦੇ ਵਾਰਡ ਨੰ: 10 ਤੋਂ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਰਜੀਵ ਭੰਡਾਰੀ ਦੋ ਦਰਜਨ ਤੋਂ ਵੱਧ ਪਰਿਵਾਰਾਂ...
Ad Position 24