ਮਜੀਠਾ, 23 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਚੋਣਾ ਦਰਮਿਆਨ ਆਮ ਆਦਮੀ ਪਾਰਟੀ ਨੂੰ ਹਲਕਾ ਮਜੀਠਾ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਤੇ ਸੀਨੀਅਰ 'ਆਪ' ਆਗੂ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੇ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ | ਆਪਣੇ ਗ੍ਰਹਿ ਮਜੀਠਾ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਜੱਗਾ ਮਜੀਠੀਆ ਨੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਪਿਛਲੇ ਲੰਮੇ ਸਮੇ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਨਾਲ ਹੀ ਨਗਰ ਕੌਂਸਲ ਚੋਣਾਂ ਵਿਚ ਉਨ੍ਹਾਂ ਦੇ ਸਲਾਹ ਮਸ਼ਵਰੇ ਤੋਂ ਬਿਨਾਂ ਹੀ ਉਮੀਦਵਾਰਾਂ ਨੂੰ ਪਾਰਟੀ ਦੀਆਂ ਟਿਕਟਾ ਦਿੱਤੀਆਂ ਗਈਆਂ, ਜਿਸ ਤੋਂ ਉਹ ਕਾਫੀ ਸਮੇ ਤੋਂ ਪਾਰਟੀ ਵਿਚ ਘੁਟਣ ਮਹਿਸੂਸ ਕਰ ਰਹੇ ਸਨ | ਜਿਸ 'ਤੇ ਉਨ੍ਹਾਂ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਜਿਹੜਾ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਨ ਨੂੰ ਭੇਜ ਦਿੱਤਾ ਹੈ | ਜੱਗਾ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅਸੂਲਾਂ ਤੇ ਇਖਲਾਕ ਨੂੰ ਵੇਖ ਤੇ ਪਾਰਟੀ ਜੁਆਇੰਨ ਕੀਤੀ ਸੀ ਪਰ ਇਹ ਪਾਰਟੀ ਆਪਣੇ ਮੁੱਢਲੇ ਅਸੂਲਾਂ ਤੋਂ ਭਟਕ ਚੁੱਕੀ ਹੈ ਇਹ ਸਰਮਾਏਦਾਰਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ | ਅਗਲੀ ਸਿਆਸੀ ਰਣਨੀਤੀ ਬਾਰੇ ਪੁੱਛੇ ਜਾਣ ਤੇ ਜੱਗਾ ਮਜੀਠੀਆ ਨੇ ਕਿਹਾ ਕਿ ਉੁੁੁੁੁੁੁੁੁੁੁੁੁੁੁੁੁਹ ਹਲਕੇ ਵਿਚਲੇ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰਨਗੇ ਅਤੇ ਇਸ ਤੋਂ ਬਾਅਦ ਕੋਈ ਅਗਲਾ ਫੈਸਲਾ ਕਰਨਗੇ | ਇਥੇ ਇਹ ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੱਗਾ ਮਜੀਠੀਆ ਨੇ ਹਲਕੇ ਵਿਚੋਂ 26 ਹਜ਼ਾਰ ਤੋਂ ਵੱਧ ਵੋਟਾਂ ਲਈਆਂ | ਇਸ ਮੌਕੇ ਨੌਜਵਾਨ ਆਗੂ ਆਕਾਸ਼ਦੀਪ ਸਿੰਘ ਗਿੱਲ ਮਜੀਠਾ, 'ਆਪ' ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕਾਦਰਾਬਾਦ, ਰਣਜੀਤ ਸਿੰਘ ਭੋਮਾ, ਰੰਧਾਵਾ ਸਿੰਘ, ਬਲਵਿੰਦਰ ਸਿੰਘ ਸਰਪੰਚ ਰੂਪੋਵਾਲੀ, ਗੁਰਮੀਤ ਸਿੰਘ ਪੰਚ ਗੁਪਾਲਪੁਰਾ, ਪੰਮਾ ਪ੍ਰਧਾਨ ਮਜੀਠਾ, ਕੁਲਦੀਪ ਸਿੰਘ ਪੰਚ ਖੈੜੇਬਾਲਾ ਚੱਕ, ਵਿਜੇ ਕੁਮਾਰ ਨੰਬਰਦਾਰ ਨਾਗ ਕਲਾਂ, ਡਾ. ਕੁਲਦੀਪ ਸਿੰਘ ਵਾਰਡ ਨੰਬਰ 2 ਮਜੀਠਾ, ਭੁਪਿੰਦਰ ਸਿੰਘ ਗੋਲਨ, ਬਲਕਾਰ ਸਿੰਘ ਚਾਚੋਵਾਲੀ, ਸੰਨੀ ਲਾਲ ਮਜੀਠਾ, ਮੈਨੁਅਲ ਮਸੀਹ,ਚੇਤਨ ਬੱਬਰ, ਸਾਹਿਲ ਬੱਬਰ, ਕਾਲਾ ਤਰਗੜ੍ਹ, ਪ੍ਰਦੀਪ ਵਡਾਲਾ, ਹਰਦੀਪ ਸਿੰਘ ਪੰਧੇਰ, ਲਾਭ ਸਿੰਘ ਵਡਾਲਾ, ਸ਼ੇਰਾ ਕੁੱਲੀਆਂ, ਸਾਬੀ ਗਾਲੋਵਾਲੀ, ਪਿੰਦਾ ਗਾਲੋਵਾਲੀ, ਹਰਪਾਲ ਸਿੰਘ ਮਜੀਠਾ, ਅਵਤਾਰ ਸਿੰਘ, ਰਮਨ ਦੇਵਗਨ ਮਜੀਠਾ, ਪਿ੍ੰਸੀਪਲ ਕਵਲਜੀਤ ਸਿੰਘ, ਦਿਲਬਾਗ ਸਿੰਘ ਦਾਦੂਪੁਰਾ, ਰੁਲਦਾ ਸਿੰਘ ਹਮਜਾ, ਮੰਗਲ ਸਿੰਘ ਟਰਪਈ, ਵਿਨੋਦ ਕੁਮਾਰ, ਕੁਲਦੀਪ ਕੁਮਾਰ ਕਰਿਆਨਾ ਵਾਲਾ, ਰਾਜ ਕੁਮਾਰ, ਪਵਨ ਕੁਮਾਰ ਗੁਲਸ਼ਨ, ਡਾ. ਜੱਗਾ ਭੰਗਾਲੀ, ਹਰਦਿਆਲ ਸਿੰਘ ਰੁਮਾਣਾ, ਬਿੱਟੂ ਕਲੇਰ,ਜਗੀਰ ਸਿੰਘ ਨਾਗ ਕਲਾਂ, ਸਤਨਾਮ ਸਿੰਘ ਨਾਗ ਕਲਾਂ ਆਦਿ ਹਾਜ਼ਰ ਸਨ |
'ਆਪ' ਦੇ ਸਾਬਕਾ ਹਲਕਾ ਇੰਚਾਰਜ ਜੱਗਾ ਮਜੀਠੀਆ ਨੇ ਸਾਥੀਆਂ ਸਮੇਤ ਪਾਰਟੀ ਨੂੰ ਕਿਹਾ ਅਲਵਿਦਾ <br/>
ਅਜੀਤ ਡੈਸਕ
24-05-2026