ਅਜਨਾਲਾ, 23 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਜਨਾਲਾ 'ਚ ਨਰਸਰੀ ਕਲਾਸ ਦੇ ਨੰਨੇ੍ਹ ਮੁੰਨੇ ਬੱਚਿਆਂ ਲਈ ਰੰਗ-ਬਿਰੰਗੀ ਤੇ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ ਕੀਤਾ | ਬੱਚੇ ਰੰਗੀਲੇ ਸਵਿਮਿੰਗ ਡ੍ਰੈੱਸ ਪਹਿਨ ਕੇ ਉਤਸ਼ਾਹ ਨਾਲ ਸਕੂਲ ਪਹੁੰਚੇ ਅਤੇ ਪਾਣੀ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ 'ਚ ਖ਼ੁਸ਼ੀ-ਖ਼ੁਸ਼ੀ ਭਾਗ ਲਿਆ | ਇਸ ਦੌਰਾਨ ਬੱਚਿਆਂ ਨੇ ਪਾਣੀ ਵਿਚ ਖੇਡਾਂ ਖੇਡੀਆਂ, ਰੰਗ-ਬਰੰਗੀਆਂ ਗੇਂਦਾਂ ਤੇ ਖਿਡੌਣਿਆਂ ਨਾਲ ਮੌਜ-ਮਸਤੀ ਕੀਤੀ ਅਤੇ ਸੰਗੀਤ ਦੀ ਧੁਨ 'ਤੇ ਝੂਮਦੇ ਹੋਏ ਪੂਰੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੱਤਾ | ਨੰਨੇ੍ਹ ਬੱਚਿਆਂ ਦੀਆਂ ਖਿੜਦੀਆਂ ਮੁਸਕਾਨਾਂ ਅਤੇ ਹੱਸਣ ਦੀਆਂ ਆਵਾਜ਼ਾਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਪਿ੍ੰਸੀਪਲ ਸ੍ਰੀਮਤੀ ਮੁਕਤਾ ਤ੍ਰੇਹਨ ਨੇ ਦੱਸਿਆ ਕਿ ਇਸ ਪੂਲ ਪਾਰਟੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਤਾਜ਼ਗੀ ਤੇ ਆਪਸੀ ਮਿਲਾਪ ਦਾ ਮੌਕਾ ਪ੍ਰਦਾਨ ਕਰਨਾ ਸੀ | ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਨੇ ਪੂਰੀ ਸੁਰੱਖਿਆ ਅਤੇ ਦੇਖ-ਰੇਖ ਹੇਠ ਇਸ ਗਤੀਵਿਧੀ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਇਆ | ਸਕੂਲ ਦੇ ਮੈਂਬਰ ਇੰਚਾਰਜਾਂ ਤੇ ਪਿ੍ੰਸੀਪਲ ਮੁਕਤਾ ਤ੍ਰੇਹਨ ਨੇ ਅਧਿਆਪਕਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ |