ਰਮਦਾਸ, 23 ਮਈ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਦੇ ਚਾਰ ਸਾਲ ਰਾਜ ਦੌਰਾਨ ਸ਼ਰੇਆਮ ਗੈਂਗਸਟਰਾਂ ਵਲੋਂ ਲੋਕਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਜਾਲ 'ਚ ਫਸਦੀ ਜਾ ਰਹੀ ਹੈ | ਇਹ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਭਾਜਪਾ ਉਮੀਦਵਾਰਾਂ ਦੇ ਹੱਕ ਇਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਾਂਗਰਸ, 'ਆਪ' ਤੇ ਅਕਾਲੀ ਸਰਕਾਰਾਂ ਵੇਖ ਲਈਆਂ ਹਨ ਪਰ ਉਹ ਹੁਣ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ, ਜਿਸ ਕਰਕੇ ਨਗਰ ਕੌਂਸਲ ਰਮਦਾਸ ਦੀਆਂ ਸਾਰੀਆਂ ਵਾਰਡਾਂ 'ਤੇ ਭਾਜਪਾ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਗਿੰਦੂ ਬੱਲ ਅਜਨਾਲਾ, ਸ਼ਹਿਰੀ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ, ਸਰਕਲ ਪ੍ਰਧਾਨ ਦਿਹਾਤੀ ਰਮਦਾਸ ਗੁਰਕਿ੍ਪਾਲ ਸਿੰਘ, ਸਰਕਲ ਇੰਚਾ: ਰਮਦਾਸ ਦਿਹਾਤੀ ਗੁਰਨਾਮ ਸਿੰਘ ਮਾਛੀਵਾਹਲਾ, ਮਨਿੰਦਰ ਸਿੰਘ ਗਿੱਲ, ਨਰੇਸ਼ ਕੁਮਾਰ, ਬਿਕਰਮਜੀਤ ਸਿੰਘ, ਮਨਪ੍ਰੀਤ ਕੌਰ, ਬਲਵੰਤ ਸਿੰਘ, ਨੱਥਾ ਸਿੰਘ, ਅਮਰ ਸਿੰਘ, ਵਿਕਰਮਜੀਤ ਸਿੰਘ, ਸਵਿੰਦਰਜੀਤ ਸਿੰਘ, ਰਮਨ ਕੁਮਾਰ ਜੁਲਕਾ, ਪ੍ਰਵੇਸ਼ ਕੁਮਾਰ, ਤਾਰਾ ਚੰਦ, ਰਾਜ ਪਾਲ ਆਦਿ ਮੌਜੂਦ ਸਨ |