14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਕੌਂਸਲ ਰਮਦਾਸ ਦੀ ਚੋਣ ਲੜਨ ਵਾਲੇ 44 ਉਮੀਦਵਾਰਾਂ ਦੀ ਕਿਸਮਤ ਚੋਣ ਬਕਸਿਆਂ 'ਚ ਬੰਦ <br/>

Ad Position 21
No active advertisement
ਸਰਕਾਰੀ ਕਾਲਜ ਅਜਨਾਲਾ ਵਿਖੇ ਦੇਰ ਸ਼ਾਮ ਚੋਣ ਰਿਟਰਨਿੰਗ ਅਧਿਕਾਰੀ ਡਾ. ਚਾਰੂਮਿਤਾ ਦੀ ਨਿਗਰਾਨੀ ਹੇਠ ਚੋਣ ਅਮਲਾ ਵੋਟ ਬਕਸੇ ਜਮ੍ਹਾਂ ਕਰਵਾਉਂਦਾ ਹੋਇਆ | ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ <br/> 27-05-2026
ਅਜਨਾਲਾ, 26 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਦੇ ਇਤਿਹਾਸਿਕ ਤੇ ਸਰਹੱਦੀ ਕਸਬਾ ਰਮਦਾਸ ਵਿਖੇ ਅੱਜ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਇਕਾ-ਦੁੱਕਾ ਘਟਨਾਵਾਂ ਵਾਪਰਨ ਉਪਰੰਤ ਅਮਨ ਅਮਾਨ ਨੇਪਰੇ ਚੜ੍ਹ ਗਈਆਂ ਹਨ | ਹਰ ਸਿਆਸੀ ਪਾਰਟੀ ਵੱਲੋਂ ਆਪਣੀ ਇੱਜਤ ਦਾ ਸਵਾਲ ਬਣਾ ਕੇ ਲੜੀਆਂ ਗਈਆਂ ਇਨ੍ਹਾਂ ਚੋਣਾਂ ਦੌਰਾਨ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਥੇ ਹਲਕੇ ਨਾਲ ਸੰਬੰਧਿਤ ਸਾਰੇ ਹੀ ਵੱਡੇ ਸਿਆਸੀ ਆਗੂਆਂ ਨੇ ਪੂਰੀ ਗਰਮ ਜੋਸ਼ੀ ਨਾਲ ਆਪਣੇ ਉਮੀਦਵਾਰ ਜਿਤਾਉਣ ਲਈ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਉੱਥੇ ਹੀ ਵੋਟਰਾਂ ਵੱਲੋਂ ਵੀ ਭਾਰੀ ਉਤਸਾਹ ਵਿਖਾਇਆ ਗਿਆ | ਅੱਜ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਜਾਣਕਾਰੀ ਦਿੰਦਿਆਂ ਚੋਣ ਰਿਟਰਨਿੰਗ ਅਫਸਰ ਕਮ-ਐੱਸ.ਡੀ.ਅੱੈਮ. ਅਜਨਾਲਾ ਡਾ. ਚਾਰੂਮਿਤਾ ਨੇ ਦੱਸਿਆ ਕਿ ਅੱਜ ਕਸਬਾ ਰਮਦਾਸ ਦੀਆਂ 11 ਵਾਰਡਾਂ ਵਿੱਚ 44 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਹੈ, ਜਿਸ ਦੌਰਾਨ 77.33 ਫ਼ੀਸਦੀ ਵੋਟ ਪੋਲ ਹੋਈ ਹੈ | ਉਨ੍ਹਾਂ ਦੱਸਿਆ ਕਿ ਕੁੱਲ 4407 ਵੋਟਾਂ ਵਿੱਚੋਂ 3408 ਵੋਟਾਂ ਪੋਲ ਹੋਈਆਂ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲਿਆਂ ਵਿਚ 1773 ਪੁਰਸ਼ ਅਤੇ 1635 ਮਹਿਲਾ ਵੋਟਰ ਸ਼ਾਮਿਲ ਹਨ | ਉਹਨਾਂ ਅੱਗੇ ਦੱਸਿਆ ਕਿ ਇਸ ਚੋਣ ਦੀ ਅੱਜ ਦੀ ਪ੍ਰਕਿਰਿਆ ਸੁੱਖ ਸ਼ਾਂਤੀ ਨਾਲ ਨੇਪਰੇ ਚੜ• ਗਈ, ਜਿਸ ਲਈ ਉਨਾਂ ਦੀ ਸਮੁੱਚੀ ਟੀਮ ਨੇ ਸਖਤ ਮਿਹਨਤ ਕੀਤੀ ਹੈ | ਉਹਨਾਂ ਇਹ ਵੀ ਦੱਸਿਆ ਕਿ ਚੋਣ ਬਕਸੇ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਸਖਤ ਸੁਰੱਖਿਆ ਪਹਿਰੇ ਹੇਠ ਸਰਕਾਰੀ ਕਾਲਜ ਅਜਨਾਲਾ 'ਚ ਬਣੇ ਸਟਰਾਂਗ ਰੂਮ ਵਿਚ ਸੁਰੱਖਿਅਤ ਰੱਖ ਦਿੱਤੇ ਗਏ ਹਨ | ਚੋਣ ਰਿਟਰਨਿੰਗ ਅਧਿਕਾਰੀ ਡਾ: ਚਾਰੂਮਿਤਾ ਨੇ ਇਹ ਵੀ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਅੱਜ ਪਈਆਂ ਵੋਟਾਂ ਦੀ ਗਿਣਤੀ 29 ਮਈ ਨੂੰ ਸਰਕਾਰੀ ਕਾਲਜ ਅਜਨਾਲਾ 'ਚ ਬਣੇ ਗਿਣਤੀ ਕੇਂਦਰ ਵਿਖੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀ ਚੋਣ 'ਚ ਪ੍ਰਸ਼ਾਸਨ ਨਾਲ ਇਕੱਠੇ ਭਿੜਦੇ ਨਜ਼ਰ ਆਏ ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ <br/> ਅਗਲੀ ਖ਼ਬਰ ਐੱਸ.ਡੀ.ਐੱਮ. ਅਲਕਾ ਕਾਲੀਆ ਨੇ ਜੰਡਿਆਲਾ ਗੁਰੂ ਚੋਣਾਂ ਦਾ ਲਿਆ ਜਾਇਜ਼ਾ <br/>
Ad Position 24