24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Ad Position 21
No active advertisement
ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਬੂਟਾ ਲਗਾਉਂਦੇ ਹੋਏ ਪਿ੍ੰ: ਵਿਨੋਦ ਸ਼ਰਮਾ ਨਾਲ ਸਟਾਫ ਮੈਂਬਰ ਅਤੇ ਸਕੂਲ ਦੇ ਮਾਲੀ | ਤਸਵੀਰ : ਮਨਿੰਦਰ ਸਿੰਘ ਸੋਖੀ <br/> 07-06-2026
ਮਜੀਠਾ, 6 ਜੂਨ (ਮਨਿੰਦਰ ਸਿੰਘ ਸੋਖੀ)-ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੋਟਲਾ ਸੁਲਤਾਨ ਸਿੰਘ ਵਿਖੇ ਪਿ੍ੰਸੀਪਲ ਵਿਨੋਦ ਸ਼ਰਮਾ ਦੀ ਅਗਵਾਈ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਪਿ੍ੰਸੀਪਲ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਸੰਬੰਧੀ ਜਾਣੂੰ ਕਰਾਇਆ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਾਤਾਵਰਨ ਵਿਚ ਲਗਾਤਾਰ ਵੱਧ ਰਹੀ ਤਪਸ਼ ਅਤੇ ਗਲੋਬਲਾਈਜੇਸ਼ਨ ਦੇ ਚਲਦਿਆਂ ਵੱਧ ਤੋ ਵੱਧ ਰੁੱਖ ਲਗਾਉਣਾ ਸਮੇਂ ਦੀ ਲੋੜ ਹੈ | ਇਸ ਲਈ ਸਾਨੂੰ ਸਭਨਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਹਰੇਕ ਮਨੁੱਖ ਘੱਟ ਤੋਂ ਘੱਟ ਇਕ ਰੁੱਖ ਲਗਾਵੇ | ਉਨ੍ਹਾਂ ਦੱਸਿਆ ਕਿ ਦਿਨੋ ਦਿਲ ਗੰਧਲੇ ਹੋ ਰਹੇ ਵਾਤਾਵਰਨ, ਵੱਧ ਰਹੀ ਤਪਸ਼ ਅਤੇ ਮੁੱਕ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦਾ ਇਕ ਹੀ ਤਰੀਕਾ ਹੈ ਕਿ ਵੱਖ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇ | ਪਿ੍ੰ: ਵਿਨੋਦ ਕੁਮਾਰ ਨੇ ਸਕੂਲ ਦੀ ਗਰਾਊਾਡ ਵਿਚ ਆਪ ਰੁੱਖ ਲਗਾਏ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਯੋਗਸ਼ਾਲਾ ਨਾਲ ਪਿੰਡਾਂ 'ਚ ਲੋਕਾਂ ਦਾ ਸਿਹਤਮੰਦ ਜੀਵਨਸ਼ੈਲੀ ਵੱਲ ਵਧਿਆ ਰੁਝਾਨ <br/> ਅਗਲੀ ਖ਼ਬਰ '84 ਦੇ ਘੱਲੂਘਾਰਾ ਰੋਸ ਵਜੋਂ ਕਸਬਾ ਓਠੀਆਂ ਦੇ ਬਾਜ਼ਾਰ ਬੰਦ ਰਹੇ <br/>
Ad Position 24