ਬਾਬਾ ਬਕਾਲਾ ਸਾਹਿਬ, 8 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੇ ਪਿੰਡ ਕਰਤਾਰਪੁਰ ਦੇ ਜੰਮਪਲ ਅਤੇ ਹਾਲ ਈ ਵਿਚ ਬਤੌਰ ਐੱਸ.ਐੱਸ.ਪੀ. ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਨਿਯੁਕਤ ਹੋਏ ਨਾਮਵਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਕੰਵਲਪ੍ਰੀਤ ਸਿੰਘ ਚਾਹਲ ਨੂੰ ਇੱਥੇ ਪੁੱਜਣ 'ਤੇ ਸਮੂਹ ਪੰਚਾਇਤ ਕਰਤਾਰਪੁਰ ਵਲੋਂ ਪਿੰਡ ਕਰਤਾਰਪੁਰ ਦੇ ਸਰਪੰਚ ਰਣਜੀਤ ਸਿੰਘ ਰਾਜਾ (ਬਲਾਕ ਯੂਥ ਪ੍ਰਧਾਨ) ਦੀ ਅਗਵਾਈ ਹੇਠ ਆਸ ਪਾਸ ਪਿੰਡਾਂ ਦੇ ਪੰਚਾਂ-ਸਰਪੰਚਾਂ ਮੁਹਤਬਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਰਣਜੀਤ ਸਿੰਘ ਰਾਜਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਕੰਵਲਪ੍ਰੀਤ ਸਿੰਘ ਚਾਹਲ ਸਾਡੇ ਨਗਰ ਦੇ ਜੰਮਪਲਾ ਹਨ, ਜੋ ਅੱਜ ਇਸ ਮੁਕਾਮ ਤੇ ਪੁਜੇ ਹਨ | ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਪਿੰਡ ਕਰਤਾਰਪੁਰ ਵਿਖੇ ਇਕ ਵੱਡਾ ਸਮਾਗਮ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਬਿਕਰਮਜੀਤ ਸਿੰਘ ਖਾਨਪੁਰ, ਸਰਪੰਚ ਸੁਖਦੇਵ ਸਿੰਘ ਭੈਣੀ ਰਾਮ ਦਿਆਲ, ਸਰਪੰਚ ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ ਝਲਾੜੀ, ਸਰਪੰਚ ਦਿਲਬਾਗ ਸਿੰਘ ਖਾਸੀ, ਸਰਪੰਚ ਹਰਪ੍ਰੀਤ ਸਿੰਘ ਜਲਾਲਪੁਰ ਸੇਰੋ, ਸਰਪੰਚ ਕੇਵਲ ਸਿੰਘ ਰਜਾਦੇਵਾਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਦੇਵੀਦਾਸਪੁਰ, ਸਰਪੰਚ ਹਰਜਾਪ ਸਿੰਘ ਗਾਜੀਵਾਲ, ਸਰਪੰਚ ਲਖਵਿੰਦਰ ਸਿੰਘ ਟਪਿਆਲਾ, ਸਰਪੰਚ ਤੇਜਿੰਦਰ ਸਿੰਘ ਰਾਜਪੁਰਾ, ਸਰਪੰਚ ਮਨਜੀਤ ਸਿੰਘ, ਯੂਥ ਆਗੂ ਤੇਜਵੰਤ ਸਿੰਘ ਬੱਲ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਖਾਨਪੁਰ ਅਤੇ ਹੋਰ ਹਾਜ਼ਰ ਸਨ | ਇਸ ਮੌਕੇ ਸੁਖਪਾਲ ਸਿੰਘ, ਗੁਰਵਿੰਦਰ ਸਿੰਘ ਥਾਣਾ ਮੁਖੀ ਬਿਆਸ, ਮੁਖਤਾਰ ਸਿੰਘ ਤੇ ਹੋਰ ਹਾਜ਼ਰ ਸਨ |