02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ੍ਰੀ ਅਮਰਨਾਥ ਯਾਤਰਾ ਦੌਰਾਨ ਭੰਡਾਰਾ ਲਗਾਉਣ ਲਈ ਅਜਨਾਲਾ ਤੋਂ ਰਸਦਾਂ ਸਮੇਤ ਸੇਵਾਦਾਰਾਂ ਦਾ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 23-06-2026

ਅਜਨਾਲਾ, 22 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਵਲੋਂ ਇਲਾਕੇ ਦੀਆਂ ਸੰਗਤਾਂ ਅਤੇ ਸਾਰੀਆਂ ਬ੍ਰਾਂਚਾਂ ਦੇ ਸਹਿਯੋਗ ਨਾਲ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਲਈ ਬਾਲਟਾਲ ਤੇ ਪੰਚਤਰਨੀ ਵਿਖੇ 15ਵਾਂ ਲੰਗਰ ਭੰਡਾਰਾ ਲਗਾਉਣ ਲਈ ਰਸਦਾਂ ਸਮੇਤ ਸੇਵਾਦਾਰਾਂ ਦਾ ਪਹਿਲਾਂ ਜਥਾ ਅੱਜ ਹਰ-ਹਰ ਮਹਾਂਦੇਵ ਅਤੇ ਬਮ-ਬਮ ਬੋਲਦੇ ਦੇ ਜੈਕਾਰਿਆਂ ਦੀ ਗੂੰਜ ਵਿਚ ਅਜਨਾਲਾ ਸ਼ਹਿਰ ਤੋਂ ਰਵਾਨਾ ਹੋਇਆ। ਜਥਾ ਰਵਾਨਾ ਕਰਨ ਤੋਂ ਪਹਿਲਾਂ ਪੰਡਿਤ ਵਲੋਂ ਧਾਰਮਿਕ ਮਰਿਆਦਾ ਅਨੁਸਾਰ ਪੂਜਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵ ਪਰਿਵਾਰ ਲੰਗਰ ਭੰਡਾਰ ਕਮੇਟੀ ਅਜਨਾਲਾ ਦੇ ਆਗੂ ਨੀਰਜ ਕੁਮਾਰ ਲੱਕੀ ਅਤੇ ਸੁਰਜੀਤ ਦੇਵਗਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਅਤੇ ਬ੍ਰਾਂਚਾਂ ਦੇ ਸਹਿਯੋਗ ਨਾਲ ਲੰਗਰ ਭੰਡਾਰਾ ਬਾਲਟਾਲ ਅਤੇ ਪੰਚਤਰਨੀ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 3 ਜੁਲਾਈ ਤੋਂ ਲੈ ਕੇ 28 ਅਗਸਤ ਤੱਕ ਲਗਭਗ 50 ਦਿਨ ਦੀ ਯਾਤਰਾ ਤੱਕ ਲੰਗਰ ਭੰਡਾਰੇ ਤੋਂ ਇਲਾਵਾ ਸ਼ਰਧਾਲੂਆਂ ਲਈ ਗਰਮ ਪਾਣੀ ਅਤੇ ਰਿਹਾਇਸ਼ ਅਤੇ ਮੈਡੀਕਲ ਸਹੂਲਤਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਨਾਂ ਇਹ ਵੀ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਸਰਾਈਨ ਬੋਰਡ ਵਲੋਂ ਜੰਮੂ, ਸ੍ਰੀਨਗਰ, ਬਾਲਟਾਲ ਅਤੇ ਪਹਿਲਗਾਮ ਤੋਂ ਇਲਾਵਾ ਹੋਰਨਾਂ ਕਈ ਥਾਵਾਂ ‘ਤੇ ਕਾਊਂਟਰ ਲਗਾਏ ਗਏ ਹਨ, ਜਿੱਥੇ ਮੌਕੇ ‘ਤੇ ਰਜਿਸਟ੍ਰੇਸ਼ਨ ਤਾਂ ਕੀਤੀ ਜਾਵੇਗੀ ਪਰ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਲਈ 2-3 ਦਿਨ ਲੱਗ ਸਕਦੇ ਹਨ। ਜਥਾ ਰਵਾਨਾ ਕਰਨ ਸਮੇਂ ‘ਆਪ’ ਸ਼ਹਿਰੀ ਪ੍ਰਧਾਨ ਅਮਿਤ �ਲ, ਸਾਬਕਾ ਕੌਂਸਲਰ ਸੁਰਿੰਦਰ ਬੱਬੂ ਮਹਾਜਨ, ਵਿਸ਼ਾਲ ਸ਼ਰਮਾ, ਪ੍ਰਦੀਪ ਕੁਮਾਰ, ਪ੍ਰਕਾਸ਼ ਸਿੰਘ, ਨਰੇਸ਼ ਕੁਮਾਰ, ਅਸ਼ੋਕ ਗਾਂਧੀ, ਨਵੀਨ ਇਲੈਕਟ੍ਰੋਨਿਕ ਵਾਲੇ, ਦਾਨਿਸ਼ ਸ਼ਰਮਾ, ਆਸ਼ੂ ਅਰੋੜਾ, ਰਾਕੇਸ਼ ਕੁਮਾਰ ਰਿੰਕੂ, ਸੁੱਖਾ ਸਿੰਘ, ਵਿਨੋਦ ਕੁਮਾਰ, ਸੰਨੀ ਚੋਪੜਾ, ਆਸ਼ੂ ਸ਼ਰਮਾ, ਪਵਨ ਸਰੀਨ, ਗੋਰਾ ਫਰੂਟ ਵਾਲੇ ਅਤੇ ਨਵੀਨ ਅਰੋੜਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਆਈ. ਗਗਨਦੀਪ ਵਲੋਂ ਮੈਹਣੀਆਂ ਕੁਹਾਰਾਂ ’ਚ ਸਰਪੰਚਾਂ, ਪੰਚਾਂ ਤੇ ਮੁਹਤਬਰਾਂ ਨਾਲ ਮੀਟਿੰਗ ਅਗਲੀ ਖ਼ਬਰ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਏ ਸ਼ਰਧਾਲੂਆਂ ਨਾਲ ਉੱਤਰਾਖੰਡ ਪੁਲਿਸ ਵਲੋਂ ਕੀਤੀ ਵਧੀਕੀ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱ...
Ad Position 24
No active advertisement