10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਏ. ਐੱਫ. ਐੱਸ. ਓ. ਨੂੰ ਮਿਲਿਆ ਮਜ਼ਦੂਰ ਮੁਕਤੀ ਮੋਰਚੇ ਵਲੋਂ ਡੈਪੂਟੇਸ਼ਨ

Ad Position 21
No active advertisement
ਅਜੀਤ ਡੈਸਕ 11-07-2026
ਜੰਡਿਆਲਾ ਗੁਰੂ, 10 ਜੁਲਾਈ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇਕ ਡੈਪੂਟੇਸ਼ਨ ਕੁਲਵੰਤ ਸਿੰਘ ਛੱਜਲਵੱਡੀ ਦੀ ਅਗਵਾਈ ਹੇਠ ਏ. ਐੱਫ. ਐੱਸ. ਓ. ਜੰਡਿਆਲਾ ਗੁਰੂ ਨੂੰ ਉਨ੍ਹਾਂ ਦੇ ਦਫਤਰ ਪੰਜ ਨੰਬਰ ਗੋਦਾਮ ਗਹਿਰੀ ਮੰਡੀ ਵਿਖੇ ਮਿਲਿਆ ਇੰਸਪੈਕਟਰ ਪ੍ਰੀਤ ਕਵਲ ਤੇ ਇੰਸਪੈਕਟਰ ਲੁਥਰਾ ਦੀ ਹਾਜ਼ਰੀ ਦੌਰਾਨ ਬਲਾਕ ਜੰਡਿਆਲਾ ਗੁਰੂ ਦੇ ਪਿੰਡਾਂ ਤੇ ਸ਼ਹਿਰ ਜੰਡਿਆਲਾ ਗੁਰੂ ’ਚ ਲਾਭਪਾਤਰੀਆਂ ਨੂੰ ਪਬਲਿਕ ਵੰਡ ਪ੍ਰਣਾਲੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਡੈਪੂਟੇਸ਼ਨ ਵਲੋਂ ਵਿਸਥਾਰ ਨਾਲ ਦੱਸਿਆ ਗਿਆ ਕਿ ਅਨਾਜ ਵੰਡ ਦੌਰਾਨ ਡਿਪੂ ਹੋਲਡਰਾਂ ਵਲੋਂ ਕੀਤੀਆਂ ਜਾਂਦੀਆਂ ਭਾਰੀ ਬੇਨਿਯਮੀਆਂ ਵੇਖਣ ਨੂੰ ਮਿਲਦੀਆਂ ਹਨ ਤੇ ਪਬਲਿਕ ਵੰਡ ਪ੍ਰਣਾਲੀ ਦੀ ਅਫਸਰਸ਼ਾਹੀ ਨੀਰੋ ਦੀ ਬਾਂਸਰੀ ਵਜਾ ਰਹੀ ਹੈ। ਉਕਤ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਛੱਜਲਵੱਡੀ ਨੇ ਕਿਹਾ ਕਿ ਲਗਪਗ ਹਰ ਡਿਪੂ ਹੋਲਡਰ ਕਾਰਡ ਹੋਲਡਰਾਂ ਨੂੰ ਚਾਰ ਪੰਜ ਕਿਲੋ ਅਨਾਜ ਪ੍ਰਤੀ ਕਾਰਡ ਘੱਟ ਦਿੰਦਾ ਹੈ ਤੇ ਪੁੱਛਣ ਤੇ ਕਿਹਾ ਜਾਂਦਾ ਹੈ ਕਿ ਇੰਸਪੈਕਟਰ ਸਾਨੂੰ ਘੱਟ ਕਣਕ ਚੁਕਾਉਂਦੇ ਹਨ ਤੇ ਉਹ ਆਪਣਾ ਹਿੱਸਾ ਪਹਿਲਾਂ ਹੀ ਕੱਟ ਲੈਂਦੇ ਹਨ। ਛੱਜਲਵੱਡੀ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਡਿਪੂ ‘ਤੇ ਅਨਾਜ ਦੀ ਮਿਕਦਾਰ ਸੰਬੰਧੀ ਕੋਈ ਬੋਰਡ ਨਹੀਂ ਲਗਾਇਆ ਜਾਂਦਾ ਤੇ ਕੋਈ ਵੀ ਡਿਪੂ ਹੋਲਡਰ ਦੋ ਜਾਂ ਤਿੰਨ ਦਿਨਾਂ ਤੋਂ ਵੱਧ ਅਨਾਜ ਨਹੀਂ ਵੰਡਦਾ। ਇਸ ਤਰ੍ਹਾਂ ਬਹੁਤ ਸਾਰੇ ਰਹਿ ਗਏ ਲਾਭਪਾਤਰੀਆਂ ਦੀ ਕਣਕ ਤੇ ਹੋਰ ਅਨਾਜ ਹੜੱਪ ਲਿਆ ਜਾਂਦਾ ਹੈ ਬਹੁਤ ਸਾਰੇ ਡਿਪੂ ਹੋਲਡਰਾਂ ਵਲੋਂ ਆਪਣੇ ਡਿਪੂ ਠੇਕੇ ‘ਤੇ ਚਾੜੇ ਹੋਏ ਹਨ ਤੇ ਇਕ ਹੀ ਡਿਪੂ ਹੋਲਡਰ ਚਾਰ ਤੋਂ 10 ਡਿਪੂਆਂ ਦੀ ਸਪਲਾਈ ਚੁੱਕ ਰਿਹਾ ਹੈ, ਜਿਸ ਨਾਲ ਭ੍ਰਿਸ਼ਟਾਚਾਰੀ ਨੂੰ ਬੜਾਵਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਕਦੇ ਵੀ ਵੰਡ ਸਮੇਂ ਮਾਪ ਤੋਲ ਚੈੱਕ ਕਰਨ ਨਹੀਂ ਆਉਂਦੇ ਕਿਉਂਕਿ ਇਹ ਸਭ ਮਿਲੀਭੁਗਤ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਇਸ ਸਾਰੀ ਇੰਸਪੈਕਟਰ ਸ਼ਾਹੀ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਦਫਤਰਾਂ ਵਿਚ ਨਹੀਂ ਬੈਠਦੀ ਤੇ ਖਾਲੀ ਦਫਤਰਾਂ ’ਚੋਂ ਲੋਕ ਖੁਆਰ ਹੋ ਕੇ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਆਉਂਦੇ ਹਨ। ਇਸ ਸਮੇਂ ਡੈਪੂਟੇਸ਼ਨ ਵਿਚ ਜਸਵੰਤ ਸਿੰਘ ਛੱਜਲਵੱਡੀ, ਜਗਤਾਰ ਸਿੰਘ ਟੇਲਰ, ਜਗਤਾਰ ਸਿੰਘ ਲਿੱਦੜ, ਬੀਬੀ ਹਰਜੀਤ ਕੌਰ, ਸੁਖਦੇਵ ਸਿੰਘ ਪੇਂਟਰ, ਜਰਨੈਲ ਸਿੰਘ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ. ਸੀ. ਵਿੰਗ ਸਮਾਜਿਕ ਸਨਮਾਨ ਤੇ ਹਰੇਕ ਵਰਗ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦਾ ਰਹੇਗਾ-ਸਰਪੰਚ ਲੁੱਧੜ ਅਗਲੀ ਖ਼ਬਰ ਆਦਰਸ਼ ਮਾਡਲ ਸਕੂਲ ਦੇ ਅੱਵਲ ਵਿਦਿਆਰਥੀਆਂ ਦਾ ਮੰਤਰੀ ਈ. ਟੀ. ਓ. ਵਲੋਂ ਸਨਮਾਨ
Ad Position 24