ਰਾਮ ਤੀਰਥ, 21 ਜੁਲਾਈ (ਧਰਵਿੰਦਰ ਸਿੰਘ ਔਲਖ)- ਸਾਵਣ ਮਹੀਨੇ ਦੀ ਪਹਿਲੀ ਬਰਸਾਤ ਨੇ ਇਲਾਕੇ ਦੇ ਲੋਕਾਂ ਨੂੰ ਅੱਤ ਦੀ ਗਰਮੀ ਅਤੇ ਹੁੰਮਸ ਤੋਂ ਵੱਡੀ ਰਾਹਤ ਦਿੱਤੀ ਹੈ । ਮੀਂਹ ਪੈਣ ਨਾਲ ਜਿੱਥੇ ਔੜ ਮਾਰੀ ਧਰਤੀ ਨੂੰ ਠੰਢਕ ਮਿਲੀ, ਉੱਥੇ ਹੀ ਵਾਤਾਵਰਨ ਵੀ ਸੁਹਾਵਣਾ ਹੋ ਗਿਆ । ਸਵੇਰ ਤੋਂ ਪੈ ਰਹੀਆਂ ਫੁਹਾਰਾਂ ਨੇ ਕੁਦਰਤ ਵਿਚ ਨਵੀਂ ਤਾਜ਼ਗੀ ਭਰ ਦਿੱਤੀ ਅਤੇ ਲੋਕਾਂ ਦੇ ਚਿਹਰਿਆਂ ‘ਤੇ ਮੁੜ ਮੁਸਕਾਨ ਪਰਤ ਆਈ। ਬਰਸਾਤ ਤੋਂ ਬਾਅਦ ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ। ਮੀਂਹ ਦੇ ਪਾਣੀ ਨਾਲ ਖੇਤਾਂ ਵਿਚ ਲੋੜੀਂਦੀ ਨਮੀ ਆਉਣ ਕਾਰਨ ਕਿਸਾਨਾਂ ਨੂੰ ਸਿੰਚਾਈ ‘ਤੇ ਹੋਣ ਵਾਲਾ ਵਾਧੂ ਖਰਚ ਵੀ ਘਟਣ ਦੀ ਉਮੀਦ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਪਈ ਇਹ ਬਰਸਾਤ ਝੋਨੇ ਦੀ ਫ਼ਸਲ ਲਈ ਬੇਹੱਦ ਲਾਭਕਾਰੀ ਸਾਬਤ ਹੋਵੇਗੀ ।
ਸਾਵਣ ਦੀ ਪਹਿਲੀ ਬਰਸਾਤ ਨੇ ਗਰਮੀ ਤੋਂ ਦਿਵਾਈ ਰਾਹਤ
ਅਜੀਤ ਡੈਸਕ
22-07-2026