17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਦੇ ਮਕਸਦ ਤਹਿਤ ਸਾਲਾਨਾ ਛਿੰਝ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 22-07-2026

ਚੋਗਾਵਾਂ, 21 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਜੋੜਨ ਦੇ ਮਕਸਦ ਤਹਿਤ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ। ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਸੋਨੀਆ ਮਾਨ ਪਹੁੰਚੇ । ਉਨ੍ਹਾਂ ਕੁਸ਼ਤੀ ਦੰਗਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼ਾਨਵੀਰ ਕੋਹਾਲੀ, ਇਰਫਾਨ ਇਰਾਨ, ਨਿਰਭੇ ਕੋਹਾਲੀ, ਪ੍ਰਵੀਨ ਕੋਹਾਲੀ, ਗੌਰਵ ਮਾਛੀਵਾੜਾ, ਸ਼ੇਰਾ ਕੋਹਾਲੀ, ਆਕਾਸ਼ ਪੱਖੋਕੇ ਸਮੇਤ 20 ਤੋਂ ਉੱਪਰ ਪਹਿਲਵਾਨਾਂ ਦੇ ਸਖ਼ਤ ਮੁਕਾਬਲੇ ਹੋਏ । ਜਿਸ ਨੂੰ ਖੇਡ ਪ੍ਰੇਮੀਆਂ ਨੇ ਸਾਹ ਰੋਕ ਕੇ ਵੇਖਿਆ ਤੇ ਤਾੜੀਆਂ ਨਾਲ ਪਹਿਲਵਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ । ਇਸ ਮੌਕੇ ਸੋਨੀਆ ਮਾਨ ਅਤੇ ਸਰਪੰਚ ਬਲਜਿੰਦਰ ਵਲੋਂ ਜੇਤੂ ਪਹਿਲਵਾਨਾ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸੋਨੀਆ ਮਾਨ ਨੇ ਐਲਾਨ ਕੀਤਾ ਕਿ ਇਸ ਪਿੰਡ ਵਿਚ ਜਲਦੀ ਹੀ ਖੇਡ ਗਰਾਊਂਡ ਬਣਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਵੜੈਚ, ਹਲਕਾ ਕੋਆਡੀਨੇਟਰ ਸੁਖਦੀਪ ਸਿੰਘ ਛੀਨਾ, ਹਲਕਾ ਸੰਗਠਨ ਇੰਚਾਰਜ ਰਾਜਬੀਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਮੈਨ ਲਖਬੀਰ ਸਿੰਘ ਮੰਜ ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮ੍ਰਿਤਪਾਲ ਸਿੰਘ ਸ਼ਹੂਰਾ, ਬਾਊ ਔਲਖ, ਅਮਨ, ਲਵ ਯੂ.ਐੱਸ.ਏ., ਹੈਪੀ ਔਲਖ, ਛੀਨਾ ਯੂ.ਐਸ.ਏ., ਅਰਮਾਨ, ਗੁਰਦੀਪ ਸਿੰਘ, ਗੁਰਦੇਵ ਸਿੰਘ, ਜੋਗਾ ਸਿੰਘ, ਮੈਂਬਰ ਰਾਜਾ ਸਿੰਘ, ਮੈਂਬਰ ਬੂਟਾ ਸਿੰਘ ਮੈਂਬਰ, ਦਿਲਬਾਗ ਸਿੰਘ ਮੈਂਬਰ, ਬਲਵਿੰਦਰ ਸਿੰਘ ਮੈਂਬਰ, ਜਗਦੀਸ਼ ਸਿੰਘ ਫੌਜੀ ਮੈਂਬਰ, ਰੇਸ਼ਮ ਸਿੰਘ ਮੈਂਬਰ, ਹਰਜੀਤ ਸਿੰਘ ਮੈਂਬਰ, ਟਹਿਲ ਸਿੰਘ ਮੈਂਬਰ, ਮੇਹਰ ਸਿੰਘ ਮੈਂਬਰ, ਜੁਗਰਾਜ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੀ ਸੜਕ ਨੀਵੀਂ ਕਰਕੇ ਬਣਾਉਣ ਲਈ ਮੋਰਚਾ ਜਾਰੀ ਅਗਲੀ ਖ਼ਬਰ ਬਾਬਾ ਭੀਲੋ ਸਾਹਿਬ ਦੀ ਯਾਦ ’ਚ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਮਨਾਇਆ
Ad Position 24