08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮੀਰੀ ਪੀਰੀ ਖ਼ਾਲਸਾ ਚੇਤਨਾ ਮਾਰਚ ’ਚ ਬਾਬਾ ਬਕਾਲਾ ਸਾਹਿਬ ਤੋਂ ਵੱਡੀ ਗਿਣਤੀ ਸੰਗਤ ਕਰੇਗੀ ਸ਼ਮੂਲੀਅਤ-ਜਥੇਦਾਰ ਜਲਾਲ ਉਸਮਾ

Ad Position 21
No active advertisement
ਅਜੀਤ ਡੈਸਕ 24-07-2026

ਬਾਬਾ ਬਕਾਲਾ ਸਾਹਿਬ, 23 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਦੀਵਾਨ ਹਾਲ, ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸੰਗਤ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇ. ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਦਿਸ਼ਾ- ਨਿਰਦੇਸ਼ਾਂ ‘ਤੇ 24 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਸਾਬੋ ਕੀ ਤਲਵੰਡੀ ਤੱਕ ਸਜਾਏ ਜਾ ਰਹੇ ‘ਮੀਰੀ ਪੀਰੀ ਖਾਲਸਾ ਚੇਤਨਾ ਮਾਰਚ’ ਵਿਚ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਾ ਇਕ ਵਿਸ਼ਾਲ ਕਾਫ਼ਲਾ ਰਵਾਨਾ ਹੋਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਮਾਰਚ ਵਿਚ ਪੁੱਜਣ ਲਈ ਅਪੀਲ ਕੀਤੀ ਹੈ। ਇਸ ਮੌਕੇ ਸੰਗਤਾਂ ਨੇ ‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦੇ ਜੈਕਾਰੇ ਲਗਾਏ। ਇਸ ਮੌਕੇ ਜਥੇ. ਅਮਰਜੀਤ ਸਿੰਘ ਭਲਾਈਪੁਰ (ਮੈਂਬਰ ਸ਼੍ਰੋਮਣੀ ਕਮੇਟੀ), ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਸਰਪੰਚ ਗੁਰਜਿੰਦਰ ਸਿੰਘ ਸਠਿਆਲਾ, ਪ੍ਰਿੰ: ਦਿਲਬਾਗ ਸਿੰਘ ਮਾਨ, ਜਥੇ. ਹਰਦੇਵ ਸਿੰਘ ਨਾਗੋਕੇ, ਜ: ਪੂਰਨ ਸਿੰਘ ਖਿਲਚੀਆਂ, ਹਰਪ੍ਰੀਤ ਸਿੰਘ ਹੈਪੀ (ਕਜਾਰੀਆ ਟਾਇਲ), ਕ੍ਰਿਪਾਲ ਸਿੰਘ ਖਾਲਸਾ, ਜਸਵਿੰਦਰ ਸਿੰਘ ਢਿੱਲੋਂ ਦੌਲੋ ਨੰਗਲ, ਪਲਵਿੰਦਰ ਸਿੰਘ ਮੀਆਂਵਿੰਡ, ਸੁਰਜੀਤ ਸਿੰਘ ਖੂਹ ਵਾਲੇ, ਕਸ਼ਮੀਰ ਸਿੰਘ ਗਗੜੇਵਾਲ, ਸਰਪੰਚ ਕੁਲਵੰਤ ਸਿੰਘ ਭਲਾਈਪੁਰ, ਗੁਰਮੁੱਖ ਸਿੰਘ ਦਨਿਆਲ, ਡਾ: ਕੁਲਵਿੰਦਰ ਸਿੰਘ ਬਾਣੀਆਂ, ਜਸਵਿੰਦਰ ਸਿੰਘ ਖਾਲਸਾ, ਸਰਪੰਚ ਹੰਸਰਾਜ ਸਿੰਘ ਧਿਆਨਪੁਰ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਸੁਖਵੰਤ ਸਿੰਘ ਮੱਲ੍ਹਾ, ਪ੍ਰਧਾਨ ਰਣਜੀਤ ਕੌਰ ਰਈਆ, ਕੁਲਵਿੰਦਰ ਕੌਰ ਮੱਦ, ਤਰਸੇਮ ਸਿੰਘ ਕਾਲੇਕੇ, ਹੀਰਾ ਸਿੰਘ ਗਗੜੇਵਾਲ, ਸਰਬਜੀਤ ਸਿੰਘ ਜੱਲੂਵਾਲ, ਜੋਗਾ ਸਿੰਘ ਲੋਹਗੜ੍ਹ, ਨੌਰੰਗ ਸਿੰਘ ਨਾਗੋਕੇ, ਨਰਿੰਦਰਜੀਤ ਸਿੰਘ ਗਿੱਲ, ਸੁਖਜਿੰਦਰ ਸਿੰਘ ਲਵਲੀ, ਗੁਰਪ੍ਰੀਤ ਸਿੰਘ ਲੱਖੂਵਾਲ, ਸਤਪਾਲ ਸਿੰਘ ਨੱਥੋਕੇ, ਲੱਖਾ ਸਿੰਘ ਪੱਡੇ, ਰਵੀਦੀਪ ਸਿੰਘ, ਜਸ਼ਨ ਪੱਡਾ, ਡਾ: ਬਲਜਿੰਦਰ ਸਿੰਘ ਰਈਆ, ਦਲਬੀਰ ਸਿੰਘ, ਬਲਜੀਤ ਸਿੰਘ ਬਾਬਾ ਬਕਾਲਾ, ਸਕੱਤਰ ਸਿੰਘ ਲਾਡੀ, ਚੰਨਾ ਛੱਜਲਵੱਡੀ, ਕੌਂਸਲਰ ਕਰਮ ਸਿੰਘ, ਯਾਦਵਿੰਦਰ ਸਿੰਘ ਨਾਗੋਕੇ, ਸਰਪੰਚ ਹਰਜਿੰਦਰ ਸਿੰਘ ਭਲਾਈਪੁਰ, ਪਿਆਰਾ ਸਿੰਘ ਸੇਖੋਂ, ਸੁਖਜੀਤ ਸਿੰਘ ਦੌਲੋ ਨੰਗਲ, ਗੁਰਦੇਵ ਸਿੰਘ ਸਾਵਣ ਸਿੰਘ ਨਗਰ, ਕਰਮ ਸਿੰਘ ਕਾਲੇਕੇ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ, ਖੇਤ ਬਣੇ ਝੀਲਾਂ-ਸੁੱਖ ਔਜਲਾ ਅਗਲੀ ਖ਼ਬਰ ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਨਵੇਂ ‘ਬਿਜਲੀ ਘਰ’ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ
Ad Position 24