ਬਾਬਾ ਬਕਾਲਾ ਸਾਹਿਬ, 24 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਥੇ ਨਗਰ ਨਗਰ ਪੰਚਾਇਤ ਦਫ਼ਤਰ ਬਾਬਾ ਬਕਾਲਾ ਸਾਹਿਬ ਦੇ ਸਫਾਈ ਸੇਵਕ ਯੂਨੀਅਨ ਵਲੋਂ ਬਰਨਾਲਾ ਵਿਖੇ ਤੇ ਕੁਝ ਹੋਰ ਥਾਵਾਂ ਵਿਚ ਸਫਾਈ ਸੇਵਾਕਾਂ ਉਪਰ ਪੰਜਾਬ ਸਰਕਾਰ/ਪੁਲਿਸ ਵਲੋਂ ਕਰਵਾਏ ਗਏ ਅੱਤਿਆਚਾਰ ਦੇ ਸੰਬੰਧ ’ਚ ਰੋਸ ਵਿਖਾਵਾ ਕੀਤਾ, ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ, ਵਾਈਸ ਪ੍ਰਧਾਨ ਸ਼ੁਨੀਲ ਨੇ ਸਫਾਈ ਕਰਮਚਾਰੀਆਂ ਉਪਰ ਅੱਤਿਆਚਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਸਫਾਈ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਲੋਂ ਸਿਰਫ ਭਰੋਸੇ ਹੀ ਦਿੱਤੇ ਜਾ ਰਹੇ ਹਨ ਅਤੇ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਮੌਕੇ ਜਨਰਲ ਸਕੱਤਰ ਸੁਖਜੀਤ ਸਿੰਘ ਭੁੱਲਰ, ਖਜਾਨਚੀ ਚਰਨਜੀਤ ਸਿੰਘ, ਅਸ਼ੋਕ, ਮੋਨੂੰ, ਸੋਨੂੰ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ, ਕੰਵਲਜੀਤ ਸਿੰਘ, ਧਰਮਿੰਦਰ ਸਿੰਘ ਦਾਲਮ, ਕੰਸ ਸਿੰਘ, ਵਿਜੈ, ਲਵਪ੍ਰੀਤ ਸਿੰਘ, ਰਾਹੁਲ, ਹਰੀਸ਼, ਰਮਨਦੀਪ ਸਿੰਘ, ਰਾਜੇਸ਼, ਗੁਰਸ਼ਰਨ ਸਿੰਘ, ਅਮਰ ਸਿੰਘ, ਪਰੇਮ ਸਿੰਘ, ਸੋਨਾ ਮਸੀਹ, ਸੂਰਜ, ਅਰਜੁਨ, ਦਵਿੰਦਰ ਸਿੰਘ ਗੋਲਡੀ ਨੇ ਵੀ ਹਿੱਸਾ ਲਿਆ।