06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਜਗਦੀਸ਼ ਸਿੰਘ ਬਮਰਾਹ ਦੀ ਪੁਸਤਕ ‘ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ’ ਦਾ ਲੋਕ ਅਰਪਿਤ ਸਮਾਗਮ ਕੱਲ੍ਹ

Ad Position 21
No active advertisement
ਅਜੀਤ ਡੈਸਕ 25-07-2026
ਬਾਬਾ ਬਕਾਲਾ ਸਾਹਿਬ, 24 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ 41 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ 26 ਜੁਲਾਈ ਨੂੰ ਸਵੇਰੇ 10 ਵਜੇ ਮੀਟਿੰਗ ਹਾਲ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਲੇਖਕ ਤੇ ਪੱਤਰਕਾਰ ਜਗਦੀਸ਼ ਸਿੰਘ ਬਮਰਾਹ ਦੀ ਪੁਸਤਕ ‘ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ’ ਲੋਕ ਅਰਪਿਤ ਕੀਤੀ ਜਾਵੇਗੀ। ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਅਤੇ ਡਾ: ਪਰਮਜੀਤ ਸਿੰਘ ਬਾਠ, ਸਕੱਤਰ ਨਵਦੀਪ ਸਿੰਘ ਬਦੇਸ਼ਾ ਅਤੇ ਪ੍ਰੈੱਸ ਸਕੱਤਰ ਬਲਵਿੰਦਰ ਸਿੰਘ ਅਠੌਲਾ ਨੇ ਦੱਸਿਆ ਹੈ ਕਿ ਸਮਾਗਮ ਵਿਚ ਸ: ਹਰਭਜਨ ਸਿੰਘ ਬਰਾੜ ਚੇਅਰਮੈਨ ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਬਤੌਰ ਮੁੱਖ ਮਹਿਮਾਨ ਪੁੱਜਣਗੇ, ਜਦਕਿ ਪ੍ਰਧਾਨਗੀ ਮੰਡਲ ਵਿਚ ਸ੍ਰੀ ਮੱਖਣ ਕੁਹਾੜ ਸੀ: ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸੁਖਵਿੰਦਰ ਸਿੰਘ ਨੀਡਜ ਹੋਲਸੇਲ ਵਾਲੇ, ਦੀਪ ਦਵਿੰਦਰ ਸਿੰਘ ਦਫਤਰ ਸਕੱਤਰ ਕੇਂ. ਪੰ. ਲੇ. ਸਭਾ, ਗੁਰਮੀਤ ਸਿੰਘ ਬਾਜਵਾ ਕਾਰਜਕਾਰੀ ਮੈਂਬਰ ਕੇਂ. ਪੰ. ਲੇ. ਸਭਾ, ਹਰਦਰਸ਼ਨ ਸਿੰਘ ਕਮਲ ਜਨਰਲ ਸਕੱਤਰ ਮਾਝਾ ਜਨਵਾਦੀ ਲੇਖਕ ਸਭਾ, ਕੁਲਵਿੰਦਰ ਸਿੰਘ ਗਾਖਲ ਪ੍ਰਧਾਨ ਪੰਜਾਬ ਸਾਹਿਤਕ ਮੰਚ, ਜਲੰਧਰ, ਡਾ: ਗਗਨਦੀਪ ਪ੍ਰਧਾਨ ਮਝੈਲਾਂ ਦੀ ਸੱਥ ਅਤੇ ਵਿਸ਼ਾਲ ਪ੍ਰਧਾਨ ਸ਼ਬਦ ਨਾਦ ਮੰਚ ਸੁਸ਼ੋਭਿਤ ਹੋਣਗੇ। ਹਾਜ਼ਰੀਨ ਵਲੋਂ ਕਵੀ ਦਰਬਾਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਧਰਨੇ ’ਤੇ ਬੈਠੇ ਨੌਜਵਾਨਾਂ ’ਤੇ ਅੱਤਿਆਚਾਰ ਕਰਨਾ ਬੰਦ ਕਰੇ ਕੇਂਦਰ ਸਰਕਾਰ-ਚੇਅਰਮੈਨ ਕੰਗ ਅਗਲੀ ਖ਼ਬਰ ਹਾਦਸੇ ’ਚ ਜ਼ਖ਼ਮੀ ਸਤਨਾਮ ਸਿੰਘ ਦੇ ਸਪੁੱਤਰ ਦਾ ਮੈਡਮ ਸੁਹਿੰਦਰ ਕੌਰ ਨੇ ਜਾਣਿਆ ਹਾਲ-ਚਾਲ
Ad Position 24
No active advertisement