02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਕਿਯੂ ਏਕਤਾ ਉਗਰਾਹਾਂ 13 ਨੂੰ ਐੱਸ. ਡੀ. ਐੱਮ. ਦਫ਼ਤਰ ਸਾਹਮਣੇ ਕਰੇਗੀ ਰੋਸ ਪ੍ਰਦਰਸ਼ਨ

ਗੱਗੋਮਾਹਲ, 2 ਅਗਸਤ (ਬਲਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਦੇ ਆਗੂਆਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਪਾਲ ਸਿੰਘ ਧੰਗਾਈ ਦੀ ਪ੍ਰਧਾਨਗੀ ਹੇਠ ਪਿੰਡ ਥੋਬਾ ਵਿਖੇ ਹੋਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਬਘੇਲ ਸਿੰਘ ਕੋਟਮੁਗਲ ਨੇ ਵੀ ਸ਼ਮੂਲੀਅਤ ਕੀਤੀ।

Ad Position 21
No active advertisement
ਲੋਕਾਂ ਦੀ ਹਰ ਜਾਇਜ਼ ਸਮੱਸਿਆ ਦੇ ਹੱਲ ਲਈ ਹਮੇਸ਼ਾਂ ਵਚਨਬੱਧ ਹਾਂ- ਤਲਬੀਰ ਗਿੱਲ 03-08-2026
ਗੱਗੋਮਾਹਲ, 2 ਅਗਸਤ (ਬਲਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਦੇ ਆਗੂਆਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਪਾਲ ਸਿੰਘ ਧੰਗਾਈ ਦੀ ਪ੍ਰਧਾਨਗੀ ਹੇਠ ਪਿੰਡ ਥੋਬਾ ਵਿਖੇ ਹੋਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਬਘੇਲ ਸਿੰਘ ਕੋਟਮੁਗਲ ਨੇ ਵੀ ਸ਼ਮੂਲੀਅਤ ਕੀਤੀ। ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਨਾਕਾਮੀਆਂ ਕਰਕੇ ਹੜ੍ਹ ਦੀ ਮਾਰ ਸਾਰੇ ਪੰਜਾਬ ਨੂੰ ਪਈ। ਬਲਾਕ ਅਜਨਾਲਾ ਅਧੀਨ ਵੱਡੇ ਪੱਧਰ ‘ਤੇ ਫ਼ਸਲਾਂ ਨੁਕਸਾਨੀਆਂ ਗਈਆਂ ਤੇ ਲੋਕਾਂ ਦੇ ਪਸ਼ੂ ਰੁੜ ਗਏ, ਮਕਾਨ ਢਹਿ ਢੇਰੀ ਹੋ ਗਏ ਤੇ ਕਈ ਮਨੁੱਖੀ ਕੀਮਤੀ ਜਾਨਾ ਵੀ ਚਲੀਆਂ ਗਈਆਂ। ਸਰਕਾਰ ਵਲੋਂ ਲੋਕਾਂ ਦੇ ਹੋਏ ਨੁਕਸਾਨ ਦਾ ਨਿਗੁਣਾ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਸੀ ਉਸਦੀ ਪ੍ਰਾਪਤੀ ਕਰਵਾਉਣ ਲਈ ਜੱਥੇਬੰਦੀ ਵਲੋਂ ਬਾਰ ਬਾਰ ਪ੍ਰਸ਼ਾਸਨ ਵਿਰੁਧ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪਿਆ, ਪ੍ਰਸ਼ਾਸਨ ਵਲੋਂ ਜਿਹੜਾ ਵੀ ਮੁਆਵਜਾ ਵੰਡਿਆ ਗਿਆ , ਉਹ ਹਲਕਾ ਵਿਧਾਇਕ ਦੀ ਥਾਪੜਾ ਪ੍ਰਾਪਤ ਵਿਅਕਤੀ ਜਾਂ ਜਿਹੜੇ ਲੋਕ ਪੈਸੇ ਦੇ ਜ਼ੋਰ ਨਾਲ ਸਰਕਾਰੇ ਦਰਬਾਰੇ ਪਹੁੰਚ ਰੱਖਦੇ ਸਨ ਤੇ ਭ੍ਰਿਸ਼ਟ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੇ ਮੁਆਵਜਾ ਪ੍ਰਾਪਤ ਕੀਤਾ । ਇਸ ਦੇ ਬਾਵਜੂਦ ਵੀ ਅੱਜ ਹਜਾਰਾਂ ਕਿਸਾਨਾਂ ਫ਼ਸਲਾਂ ਦੇ ਮੁਆਵਜੇ ਤੋ ਵਾਂਝੇ ਹਨ ਤੇ ਦਫਤਰਾਂ ਦੇ ਧੱਕੇ ਖਾ ਰਹੇ ਹਨ। ਜਥੇਬੰਦੀ ਵਲੋਂ ਮਜਬੂਰ ਹੋ ਕੇ 13 ਅਗਸਤ ਨੂੰ ਅਜਨਾਲਾ ਦੇ ਐੱਸ. ਡੀ. ਐੱਮ. ਦਫਤਰ ਦੇ ਸਾਹਮਣੇ ਅਜਨਾਲਾ ਰੋਡ ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਬਲਾਕ ਸਕੱਤਰ ਪ੍ਰਿਥੀਪਾਲ ਸਿੰਘ ਥੋਬਾ, ਹਰਜੀਤ ਸਿੰਘ ਮਲਕਪੁਰ, ਜਸਬੀਰ ਸਿੰਘ ਧੰਗਾਈ, ਰੁਪਿੰਦਰ ਸਿੰਘ ਮੱਦੂਛਾਗਾ, ਗੁਰਮੀਤ ਸਿੰਘ ਗੌਰੇਨੰਗਲ, ਸੰਤਾ ਸਿੰਘ, ਸੁਖਵੰਤ ਸਿੰਘ ਧੰਗਾਈ, ਪ੍ਰਗਟ ਸਿੰਘ ਚਾਹੜਪੁਰ ਆਦਿ ਤੋਂ ਇਲਾਵਾ ਜਥੇਬੰਦੀ ਦੇ ਕਈ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਧਾਲੀਵਾਲ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਲੋਕਾਂ ਦੀ ਹਰ ਜਾਇਜ਼ ਸਮੱਸਿਆ ਦੇ ਹੱਲ ਲਈ ਹਮੇਸ਼ਾਂ ਵਚਨਬੱਧ ਹਾਂ- ਤਲਬੀਰ ਗਿੱਲ ਪਿੰਡ ਚੰਡੇ ਵਿਖੇ ਲੋਕ ਮਿਲਣੀ ਪ੍ਰੋਗਰਾਮ ਤ...
Ad Position 24
No active advertisement