ਜੰਡਿਆਲਾ ਗੁਰੂ ’ਚ ਖਾਣ-ਪੀਣ ਵਾਲੀ ਵਸਤੂ ’ਚ ਕੀੜੇ ਮਿਲਣ ਦੀ ਵੀਡੀਓ ਵਾਇਰਲ
ਸ਼ਹਿਰ ਵਾਸੀਆਂ ਨੇ ਫੂਡ ਸੇਫਟੀ ਵਿਭਾਗ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
ਜੰਡਿਆਲਾ ਗੁਰੂ, 2 ਅਗਸਤ (ਅੰਮ੍ਰਿਤ ਪਾਲ ਸਿੰਘ)- ਜੰਡਿਆਲਾ ਗੁਰੂ ਸ਼ਹਿਰ ’ਚ ਇਕ ਫਾਸਟ ਫੂਡ ਦੁਕਾਨ ਤੋਂ ਖਰੀਦੇ ਗਏ ਖਾਣੇ ਵਿਚ ਕੀੜੇ ਮਿਲਣ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਫੂਡ ਸੇਫਟੀ ਵਿਭਾਗ ਅਤੇ ਸਿਹਤ ਵਿਭਾਗ ਤੋਂ ਤੁਰੰਤ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਵਿਚ ਕਈ ਫਾਸਟ ਫੂਡ ਸਟਾਲਾਂ ਅਤੇ ਦੁਕਾਨਾਂ ‘ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਖਾਣਾ ਖਾਂਦੇ ਹਨ।
ਵ
ਵਾਇਰਲ ਹੋਈ ਕਥਿਤ ਵੀਡੀਓ ਵਿਚ ਖਾਣ-ਪੀਣ ਵਾਲੀ ਵਸਤੂ ‘ਤੇ ਕੀੜੇ ਦਿਖਾਈ ਦੇਣ ਦਾ ਦਾਅਵਾ। ਤਸਵੀਰ : ਅੰਮ੍ਰਿਤ ਪਾਲ ਸਿੰਘ
03-08-2026
ਜੰਡਿਆਲਾ ਗੁਰੂ, 2 ਅਗਸਤ (ਅੰਮ੍ਰਿਤ ਪਾਲ ਸਿੰਘ)- ਜੰਡਿਆਲਾ ਗੁਰੂ ਸ਼ਹਿਰ ’ਚ ਇਕ ਫਾਸਟ ਫੂਡ ਦੁਕਾਨ ਤੋਂ ਖਰੀਦੇ ਗਏ ਖਾਣੇ ਵਿਚ ਕੀੜੇ ਮਿਲਣ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਫੂਡ ਸੇਫਟੀ ਵਿਭਾਗ ਅਤੇ ਸਿਹਤ ਵਿਭਾਗ ਤੋਂ ਤੁਰੰਤ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਹਿਰ ਵਿਚ ਕਈ ਫਾਸਟ ਫੂਡ ਸਟਾਲਾਂ ਅਤੇ ਦੁਕਾਨਾਂ ‘ਤੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਖਾਣਾ ਖਾਂਦੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਥਾਵਾਂ ‘ਤੇ ਇਕੋ ਤੇਲ ਦੀ ਵਾਰ-ਵਾਰ ਵਰਤੋਂ ਕੀਤੀ ਜਾਂਦੀ ਹੈ, ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਬਿਨਾਂ ਢੱਕੇ ਰੱਖਿਆ ਜਾਂਦਾ ਹੈ, ਬਾਸੀ ਚਟਣੀਆਂ ਵਰਤੀਆਂ ਜਾਂਦੀਆਂ ਹਨ, ਬਰਤਨਾਂ ਦੀ ਸਫ਼ਾਈ ਲਈ ਯੋਗ ਪ੍ਰਬੰਧ ਨਹੀਂ ਹੁੰਦੇ ਅਤੇ ਆਲੇ-ਦੁਆਲੇ ਗੰਦਗੀ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਕਾਰਨ ਮੱਖੀਆਂ ਅਤੇ ਹੋਰ ਕੀੜੇ-ਮਕੌੜੇ ਵੀ ਖਾਣੇ ‘ਤੇ ਮੰਡਰਾਉਂਦੇ ਰਹਿੰਦੇ ਹਨ । ਲੋਕਾਂ ਅਨੁਸਾਰ ਵਾਇਰਲ ਹੋ ਰਹੀ ਕਥਿਤ ਵੀਡੀਓ ਮਸੂਲੀਆਂ ਦਰਵਾਜ਼ਾ ਨੇੜੇ ਸਥਿਤ ਇੱਕ ਦੁਕਾਨ ਤੋਂ ਖਰੀਦੇ ਗਏ ਖਾਣੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਚਿੰਤਾ ਵਧ ਗਈ ਹੈ । ਸਿਹਤ ਮਾਹਿਰਾਂ ਅਨੁਸਾਰ ਅਸ਼ੁੱਧ ਅਤੇ ਦੂਸ਼ਿਤ ਖਾਣਾ ਖਾਣ ਨਾਲ ਫੂਡ ਪੋਇਜ਼ਨਿੰਗ, ਟਾਈਫਾਇਡ, ਹੈਪੇਟਾਈਟਿਸ, ਦਸਤ ਅਤੇ ਪੇਟ ਨਾਲ ਸੰਬੰਧਿਤ ਹੋਰ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ । ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਫੂਡ ਸੇਫਟੀ ਵਿਭਾਗ ਸਿਰਫ਼ ਤਿਉਹਾਰਾਂ ਦੇ ਮੌਕੇ ਹੀ ਨਹੀਂ, ਸਗੋਂ ਸਾਲ ਭਰ ਨਿਯਮਤ ਤੌਰ ‘ਤੇ ਫਾਸਟ ਫੂਡ ਸਟਾਲਾਂ, ਢਾਬਿਆਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਜਾਂਚ ਯਕੀਨੀ ਬਣਾਏ।