‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਬਾਬਾ ਬਕਾਲਾ ਸਾਹਿਬ ਮੇਲੇ ’ਤੇ ਹੋਵੇਗੀ ਪੰਥਕ ਕਾਨਫਰੰਸ
ਪਿੰਡ ਕੱਕੜ ਵਿਖੇ ਬਾਬਾ ਹਾਜੀ ਸ਼ਾਹ ਸਾਲਾਨਾ ਮੇਲਾ ਮਨਾਇਆ
ਬਾਬਾ ਬਕਾਲਾ ਸਾਹਿਬ, 5 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-’ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਆ ਰਹੇ ਸਾਲਾਨਾ ‘ਰੱਖੜ ਪੁੰਨਿਆ ਜੋੜ ਮੇਲਾ’ ਉਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਜੀ. ਟੀ.
ਸ
ਸੀਨੀਅਰ ਲੀਡਰਸ਼ਿਪ ਨੇ ਲਿਆ ਪੰਡਾਲ ਵਾਲੇ ਸਥਾਨ ਦਾ ਜਾਇਜ਼ਾ
06-08-2026
ਬਾਬਾ ਬਕਾਲਾ ਸਾਹਿਬ, 5 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-’ ਬਾਬਾ ਬਕਾਲਾ ਸਾਹਿਬ ਵਿਖੇ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ਆ ਰਹੇ ਸਾਲਾਨਾ ‘ਰੱਖੜ ਪੁੰਨਿਆ ਜੋੜ ਮੇਲਾ’ ਉਪਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਜੀ.ਟੀ. ਰੋਡ, ਬਾਬਾ ਬਕਾਲਾ ਸਾਹਿਬ (ਨਜ਼ਦੀਕ ਆਈ.ਟੀ.ਆਈ.) ਵਿਖੇ ਕਰਵਾਈ ਜਾ ਰਹੀ ਵਿਸ਼ਾਲ ਕਾਨਫਰੰਸ ਨੂੰ ਲੈ ਕੇ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਜਿਸ ਸਥਾਨ ‘ਤੇ ਪੰਡਾਲ ਸਜਾਇਆ ਜਾਣਾ ਹੈ, ਅੱਜ ਉਸ ਜਗ੍ਹਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਸੀਨੀਅਰ ਲੀਡਰਸ਼ਿਪ ਨੇ ਪੁੱਜ ਕੇ ਜਿੱਥੇ ਜਗ੍ਹਾ ਦਾ ਜਾਇਜ਼ਾ ਲਿਆ, ਉਥੇ ਦਾਅਵਾ ਕੀਤਾ ਕਿ ਐਤਕੀਂ ਹੋਣ ਜਾ ਰਹੀ ਕਾਨਫਰੰਸ, ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ । ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਹਲਕਾ ਬਾਬਾ ਬਕਾਲਾ ਸਾਹਿਬ ਤੋਂ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਦਫ਼ਤਰ ਸਕੱਤਰ ਪੰਜਾਬ ਪ੍ਰਗਟ ਸਿੰਘ ਮੀਆਂਵਿੰਡ, ਸੇਵਾਦਾਰ ਹਲਕਾ ਭੁਲੱਥ ਬਾਈ ਨੱਛਤਰ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ ਨੇ ਦੱਸਿਆ ਕਿ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਪਿੰਡ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਾਨਫਰੰਸ ਵਿਚ ਹੁੰਮ ਹੁੰਮਾ ਕੇ ਪੁੱਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਪ੍ਰਧਾਨ ਰਈਆ ਸ਼ਹਿਰੀ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਜਗਦੀਪ ਸਿੰਘ ਨਾਗੋਕੇ, ਬਲਵੰਤ ਸਿੰਘ ਵਜ਼ੀਰ ਭੁੱਲਰ, ਸਤਨਾਮ ਸਿੰਘ ਮੀਆਂਵਿੰਡ, ਮਨਜਿੰਦਰ ਸਿੰਘ ਰਾਮਪੁਰ, ਪੀ.ਏ. ਸੁਖਜੀਤ ਸਿੰਘ ਗਿੱਲ ਖਾਨਪੁਰ ਅਤੇ ਹੋਰ ਹਾਜ਼ਰ ਸਨ ।