ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਜ਼ੋਨਲ ਖੇਡਾਂ ਸ਼ੁਰੂ
ਜੰਡਿਆਲਾ ਗੁਰੂ, 5 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਜ਼ੋਨਲ ਖੇਡ ਮੁਕਾਬਲੇ ਸਕੂਲ ਦੇ ਪ੍ਰਿੰ: ਡਾ. ਪਲਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ਼ੁਰੂ ਕਰਵਾਏ ਗਏ, ਜਿਸ ’ਚ ਖੋ ਖੋ, ਵਾਲੀਵਾਲ, ਗਤਕਾ ਦੇ ਮੁਕਾਬਲੇ ਕਰਵਾਏ ਗਏ, ਜਿਸ ਦੀ ਸ਼ੁਰੂਆਤ ਮੌਕੇ ਇੰਦਰਪਾਲ ਸਿੰਘ ਸੇਵਾ ਮੁਕਤ ਸੁਪਰਡੈਂਟ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਭਾਈ ਅਮਰਦੀਪ ਸਿੰਘ ਮੱਲੀਆਂ ਮੈਂਬਰ ਸਕੂਲ ਪ੍ਰਬੰਧਕ ਕਮੇਟੀ ਅਤੇ ਸੇਵਾ ਮੁਕਤ ਇੰਸਪੈਕਟਰ ਪ੍ਰਭ ਦਿਆਲ ਸਿੰਘ ਕਾਹਲੋਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ।
ਜੰਡਿਆਲਾ ਗੁਰੂ, 5 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਜ਼ੋਨਲ ਖੇਡ ਮੁਕਾਬਲੇ ਸਕੂਲ ਦੇ ਪ੍ਰਿੰ: ਡਾ. ਪਲਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ਼ੁਰੂ ਕਰਵਾਏ ਗਏ, ਜਿਸ ’ਚ ਖੋ ਖੋ, ਵਾਲੀਵਾਲ, ਗਤਕਾ ਦੇ ਮੁਕਾਬਲੇ ਕਰਵਾਏ ਗਏ, ਜਿਸ ਦੀ ਸ਼ੁਰੂਆਤ ਮੌਕੇ ਇੰਦਰਪਾਲ ਸਿੰਘ ਸੇਵਾ ਮੁਕਤ ਸੁਪਰਡੈਂਟ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਭਾਈ ਅਮਰਦੀਪ ਸਿੰਘ ਮੱਲੀਆਂ ਮੈਂਬਰ ਸਕੂਲ ਪ੍ਰਬੰਧਕ ਕਮੇਟੀ ਅਤੇ ਸੇਵਾ ਮੁਕਤ ਇੰਸਪੈਕਟਰ ਪ੍ਰਭ ਦਿਆਲ ਸਿੰਘ ਕਾਹਲੋਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ । ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦੇ ਪ੍ਰਿੰ: ਪਲਵਿੰਦਰ ਪਾਲ ਸਿੰਘ ਨੇ ਦੱਸਿਆ ਇਨ੍ਹਾਂ ਮੁਕਾਬਲਿਆਂ ’ਚ 30 ਤੋਂ ਉੱਪਰ ਸਕੂਲਾਂ ਦੇ ਬੱਚੇ ਹਿੱਸਾ ਲੈ ਰਹੇ ਹਨ ਅਤੇ ਖੋ ਖੋ ਲੜਕੀਆਂ ਅੰਡਰ 14 ਦੇ ਮੁਕਾਬਲੇ ਵਿਚ ਭਗਤ ਪੂਰਨ ਸਿੰਘ ਪਿੰਗਲਵਾੜਾ ਸਕੂਲ ਦੀਆਂ ਬੱਚੀਆਂ ਨੇ ਪਹਿਲਾ ਸਥਾਨ, ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦੀਆਂ ਬੱਚੀਆਂ ਨੇ ਦੂਸਰਾ ਸਥਾਨ, ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਖੋ-ਖੋ ਲੜਕੀਆਂ ਅੰਡਰ 17 ’ਚ ਪਹਿਲਾ ਸਥਾਨ ਭਗਤ ਪੂਰਨ ਸਿੰਘ ਪਿੰਗਲਵਾੜਾ ਸਕੂਲ, ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਨੇ ਦੂਸਰਾ ਸਥਾਨ, ਸ੍ਰੀ ਗੁਰੂ ਹਰ ਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਖੋ-ਖੋ ਲੜਕੀਆਂ ਅੰਡਰ 19 ਦੇ ਮੁਕਾਬਲੇ ਵਿਚ ਪਹਿਲਾ ਸਥਾਨ ਭਗਤ ਪੂਰਨ ਸਿੰਘ ਪਿੰਗਲਵਾੜਾ ਸਕੂਲ, ਦੂਸਰਾ ਸਥਾਨ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ, ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੀਆਂ ਨੇ ਪ੍ਰਾਪਤ ਕੀਤਾ। ਵਾਲੀਬਾਲ ਦੇ ਮੁਕਾਬਲਿਆਂ ਵਿਚ ਅੱਠ ਦੇ ਲਗਭਗ ਟੀਮਾਂ ਨੇ ਭਾਗ ਲਿਆ ਅਤੇ ਗਤਕੇ ਦੇ ਮੁਕਾਬਲੇ ’ਚ 10 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਦੇ ਪ੍ਰਿੰ: ਪਲਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਹੋ ਜਿਹੇ ਮੁਕਾਬਲੇ ਹੋਣੇ ਚਾਹੀਦੇ ਹਨ, ਜਿਸ ਨਾਲ ਬੱਚੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿੰਦੇ ਹਨ । ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਵੱਖ-ਵੱਖ ਸਕੂਲਾਂ ਦੇ ਬੱਚੇ ਬੱਚੀਆਂ ਲਈ ਅਸ਼ੀਰਵਾਦ ਅਤੇ ਹੋਰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਭੇਜੀਆਂ। ਇਸ ਮੌਕੇ ਸੇਵਾ ਮੁਕਤ ਇੰਸਪੈਕਟਰ ਪ੍ਰਭ ਦਿਆਲ ਸਿੰਘ ਕਾਹਲੋਂ, ਬਲਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ, ਜਸਬੀਰ ਸਿੰਘ ਕੋਚ ਭਗਤ ਪੂਰਨ ਸਿੰਘ ਪਿੰਗਲਵਾੜਾ ਸਕੂਲ, ਡੀ. ਪੀ. ਮਲਕੀਅਤ ਕੌਰ, ਡੀ. ਪੀ. ਜੁਗਰਾਜ ਸਿੰਘ, ਸਤਬੀਰ ਸਿੰਘ ਅਧਿਆਪਕ ਨੇ ਖੇਡ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਇਆ।