13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗਲੋਬਲ ਇੰਸਟੀਚਿਊਟਸ ਵਲੋਂ ‘ਇੰਡਕਸ਼ਨ’ ਪ੍ਰੋਗਰਾਮ ਨਾਲ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ ਨਵੇਂ ਸੈਸ਼ਨ ’ਚ ਆਏ ਵਿਦਿਆਰਥੀਆਂ ਨੂੰ ਇੰਸਟੀਚਿਊਟ ਵਲੋਂ ਮਿਲਣਗੀਆਂ ਬਣਦੀਆਂ ਸਹੂਲਤਾਂਂ-ਚੇਅਰਮੈਨ ਬੀ.ਐੱਸ. ਚੰਦੀ

ਜੇਠੂਵਾਲ, 12 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ. ਟੀ.

Ad Position 21
No active advertisement
ਅਜੀਤ ਡੈਸਕ 13-08-2026
ਜੇਠੂਵਾਲ, 12 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਜੀ.ਟੀ. ਰੋਡ ‘ਤੇ ਸਥਿਤ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਵਲੋਂ 2026 ਬੈਚ ਦੇ ਉਨ੍ਹਾਂ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ, ਜਿਨ੍ਹਾਂ ਨੇ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲਿਆ। ਉਨ੍ਹਾਂ ਲਈ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਡਾ. ਬੀ. ਐੱਸ. ਚੰਦੀ ਤੇ ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ, ਵਾਈਸ ਚੇਅਰਮੈਨ ਨੇ ਦੀਪ ਜਲਾ ਕੇ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ 2008 ਗਲੋਬਲ ਇੰਸਟੀਚਿਊਟਸ ਦੀ ਸ਼ੁਰੂਆਤ ਹੋਈ ਅਤੇ ਇਸ ਇੰਸਟੀਚਿਊਟ ਨੇ ਵਿਦਿਆ ਤੇ ਤਕਨੀਕੀ ਦੇ ਖੇਤਰ ਵਿਚ ਸੂਬੇ ਭਰ ਵਿਚ ਅਜਿਹੀਆਂ ਮੱਲਾਂ ਮਾਰੀਆਂ ਜਿਸ ਤੇ ਵਿਦਿਆਰਥੀਆਂ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਇੰਸਟੀਚਿਊਟਸ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ 26 ਗੋਲਡ ਮੈਡਲ, 120 ਤੋਂ ਵੱਧ ਪਹਿਲੀਆਂ ਪੁਜੀਸ਼ਨਾਂ ਅਤੇ 600 ਤੋਂ ਵੱਧ ਮੈਰਿਟ ਪੁਜੀਸ਼ਨਾਂ ਪ੍ਰਾਪਤ ਕਰਨਾ ਸੂਬੇ ਅਤੇ ਇਲਾਕੇ ਵਿਚ ਇਕ ਮਾਣ ਵਾਲੀ ਗੱਲ ਹੈ ਅਤੇ ਇਸ ਕਾਲਜ ਦੀ ਹੋਣਹਾਰ ਵਿਦਿਆਰਥਣ ਦਿ ਸ਼ਾਈਨਿੰਗ ਸਟਾਰ ਸ਼੍ਰੀਮਤੀ ਮੋਹਨਾ ਸਿੰਘ ਦੇ ਭਾਰਤੀ ਹਵਾਈ ਸੈਨਾ ਵਿਚ ਪਹਿਲੀਆਂ ਤਿੰਨ ਮਹਿਲਾ ਲੜਾਕੂ ਪਾਇਲਟਾਂ ਵਿਚੋਂ ਇਕ ਬਣਨ ਨਾਲ ਵਿਦਿਆਰਥੀਆਂ ਦਾ ਨਾਂ ਧਰੂ ਤਾਰੇ ਵਾਂਗ ਚਮਕਿਆ ਹੈ ਅਤੇ ਕਾਲਜ ਵਲੋਂ ਨਵੇਂ ਸੈਸ਼ਨ ਦੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਮੁਹਈਆ ਹੋਣਗੀਆਂ ਕਾਲਜ ਦੇ ਡਾਇਰੈਕਟਰ ਡਾ. ਐੱਮ.ਐੱਸ. ਸੈਣੀ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੀ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਅਖ਼ੀਰ ਡਾਇਰੈਕਟਰ ਐਡਮਿਸ਼ਨਜ਼ ਸੈੱਲ ਪ੍ਰੋਫੈਸਰ ਬੀ.ਡੀ. ਸ਼ਰਮਾ ਨੇ ਨਵੇਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਸ਼ਿਸ਼ਟਾਚਾਰ ਬਣਾਈ ਰੱਖਣ ਦੀ ਸਲਾਹ ਦਿੰਦਿਆਂ ਕਾਲਜ ਦੀ ਨਿਯਮਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਪੜ੍ਹਾਈ ਵਿਚ ਲਗਨ ਲਾਉਣ ਤਾਂ ਹੀ ਉਹ ਚੰਗੇ ਮੁਕਾਮ ‘ਤੇ ਪੁੱਜ ਸਕਣ। ਇਸ ਮੌਕੇ ਡਾ: ਪੀ. ਕੇ. ਸ਼ਰਮਾ, ਡਾ: ਅਰਵਿੰਦ ਦਿਵਾਂਗਨ, ਡਾ: ਮਨਿੰਦਰਜੀਤ ਕੌਰ, ਡਾ: ਮਨਬੀਰ ਕੌਰ, ਇੰਜੀਨੀਅਰ ਰਘੂ ਕਨੌਜੀਆ, ਪ੍ਰੋ. ਸੁਨੰਦਾ ਸ਼ਰਮਾ, ਪ੍ਰੋ. ਸ਼ਿਵਾਲੀ, ਡੀਨ, ਐੱਚ. ਓ. ਡੀਜ਼, ਅਧਿਆਪਕ ਤੇ ਵੱਡੀ ਗਿਣਤੀ ਵਿਚ ਨਵੇਂ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਸਰਕਲ ਗਹਿਰੀ ਮੰਡੀ ਦੇ ਪ੍ਰਧਾਨ ਨਿਯੁਕਤ ਬਾਦਲ, ਮਜੀਠੀਆ, ਏ. ਆਰ., ਬੰਡਾਲਾ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਮਨਾਇਆ
Ad Position 24