13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਪਿੰਡ ਠੱਠੀਆਂ ਵਿਖੇ ਬਾਬਾ ਬਕਾਲਾ ਸਾਹਿਬ ਦੀ ਕਾਨਫਰੰਸ ਲਈ ਕੀਤਾ ਲਾਮਬੰਦ

ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ ਦੀ ਅਗਵਾਈ ਹੇਠ ਪਿੰਡ ਠੱਠੀਆਂ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਗਿਆ । ਇਸ ਮੌਕੇ ਜਿੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਾਰਟੀ ਵਲੋਂ ਮਿਤੀ 28 ਅਗਸਤ ਨੂੰ ਕੀਤੀ ਜਾ ਰਹੀ ਪੰਥਕ ਕਾਨਫਰੰਸ ਸਬੰਧੀ ਵਰਕਰਾਂ ਨੂੰ ਲਾਮਬੱਧ ਕੀਤਾ ਗਿਆ, ਉੱਥੇ ਕਾਨਫਰੰਸ ਦੇ ਸੰਬੰਧ ਵਿਚ ਵਿਚਾਰਾਂ ਕੀਤੀਆਂ ਗਈਆਂ ।

Ad Position 21
No active advertisement
ਅਜੀਤ ਡੈਸਕ 13-08-2026
ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ ਦੀ ਅਗਵਾਈ ਹੇਠ ਪਿੰਡ ਠੱਠੀਆਂ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਗਿਆ । ਇਸ ਮੌਕੇ ਜਿੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਾਰਟੀ ਵਲੋਂ ਮਿਤੀ 28 ਅਗਸਤ ਨੂੰ ਕੀਤੀ ਜਾ ਰਹੀ ਪੰਥਕ ਕਾਨਫਰੰਸ ਸਬੰਧੀ ਵਰਕਰਾਂ ਨੂੰ ਲਾਮਬੱਧ ਕੀਤਾ ਗਿਆ, ਉੱਥੇ ਕਾਨਫਰੰਸ ਦੇ ਸੰਬੰਧ ਵਿਚ ਵਿਚਾਰਾਂ ਕੀਤੀਆਂ ਗਈਆਂ । ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਭਾਈ ਸਰਬਜੀਤ ਸਿੰਘ ਖਾਨਪੁਰ ਨੇ ਕਿਹਾ ਕਿ ‘ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਵਲੋਂ ਬਾਬਾ ਬਕਾਲਾ ਸਾਹਿਬ ਦੀ ਕਾਨਫਰੰਸ ਵਿਚ ਰਿਕਾਰਡਤੋੜ ਇਕੱਠ ਹੋਵੇਗਾ, ਜਿਸ ਵਿਚ ਪਾਰਟੀ ਦੀ ਸਮੁੱਚੀ ਹਾਈਕਮਾਨ ਪੁਜੇਗੀ ਅਤੇ 2027 ਦੀਆਂ ਵਿਦਾਨ ਸਭਾ ਚੋਣਾਂ ਵਾਸਤੇ ਨਵੇਂ ਪ੍ਰੋਗਰਾਮ ਉਲੀਕੇ ਜਾਣੇ, ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਕਾਨਫਰੰਸ ਵਿਚ ਹੁੰਮ ਹੁੰਮਾ ਕੇ ਪੁੱਜਣ ਲਈ ਅਪੀਲ ਕੀਤੀ । ਇਸ ਮੌਕੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ, ਸਰਕਲ ਪ੍ਰਧਾਨ ਹਰਜੀਤ ਸਿੰਘ ਫੇਰੂਮਾਨ, ਬਲਦੇਵ ਸਿੰਘ ਪ੍ਰਧਾਨ ਰਈਆ, ਬਲਵੰਤ ਸਿੰਘ ਵਜ਼ੀਰ ਭੁੱਲਰ, ਸਰਵਨ ਸਿੰਘ ਬਾਬਾ ਬਕਾਲਾ, ਬਲਬੀਰ ਸਿੰਘ ਬਾਬਾ ਬਕਾਲਾ, ਬਲਦੇਵ ਸਿੰਘ ਖਾਨਪੁਰ, ਮੀਡਿਆ ਟੀਮ ਪ੍ਰਭਜੀਤ ਸਿੰਘ ਦੋਲੋਨੰਗਲ ਅਤੇ ਸੁੱਖਜੀਤ ਸਿੰਘ ਗਿੱਲ ਖਾਨਪੁਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਿਰਨਜੀਤ ਕੌਰ ਦੇ ਸਿਰ ਸੱਜਿਆ ਮਿਸਿਜ਼ ‘ਤੀਆਂ ਤੀਜ’ ਦਾ ਤਾਜ ਬੀ.ਐੱਨ.ਐੱਸ. ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਤੀਜ ਦਾ ਮੇਲਾ... ਅਗਲੀ ਖ਼ਬਰ ਰਵਿੰਦਰਪਾਲ ਸਿੰਘ ਕੁੱਕੂ ਦੂਜੀ ਵਾਰ ਪੀ.ਏ.ਸੀ. ਕਮੇਟੀ ਦੇ ਮੈਂਬਰ ਨਿਯੁਕਤ
Ad Position 24