22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸੰਬੰਧੀ ਸੰਗਤਾਂ ’ਚ ਉਤਸ਼ਾਹ- ਬਾਬਾ ਅਬਦਾਲ ਜੇਠੂਵਾਲ ’ਚ ਚੇਤਨਾ ਮਾਰਚ ਸੰਬੰਧੀ ਕੀਤੀ ਮੀਟਿੰਗ

ਜੇਠੂਵਾਲ, 22 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਰਜਿ. ਪੰਜਾਬ ਹਲਕਾ ਮਜੀਠਾ ਵਲੋਂ 4 ਸਤੰਬਰ ਨੂੰ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਏ ਜਾਣ ਵਾਲੇ ਚੇਤਨਾ ਮਾਰਚ ਨੂੰ ਸਫ਼ਲ ਬਣਾਉਣ ਲਈ ਹਲਕੇ ਦੇ ਪਿੰਡ-ਪਿੰਡ ਮੀਟਿੰਗਾਂ ਕਰਕੇ ਸੰਗਤਾਂ ਨੂੰ ਲਾਮਬਧ ਕੀਤਾ ਜਾ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 23-08-2026
ਜੇਠੂਵਾਲ, 22 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਰਜਿ. ਪੰਜਾਬ ਹਲਕਾ ਮਜੀਠਾ ਵਲੋਂ 4 ਸਤੰਬਰ ਨੂੰ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਏ ਜਾਣ ਵਾਲੇ ਚੇਤਨਾ ਮਾਰਚ ਨੂੰ ਸਫ਼ਲ ਬਣਾਉਣ ਲਈ ਹਲਕੇ ਦੇ ਪਿੰਡ-ਪਿੰਡ ਮੀਟਿੰਗਾਂ ਕਰਕੇ ਸੰਗਤਾਂ ਨੂੰ ਲਾਮਬਧ ਕੀਤਾ ਜਾ ਰਿਹਾ ਹੈ । ਉਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਵਲੋਂ ਚੇਤਨਾ ਮਾਰਚ ਸਬੰਧੀ ਸੰਗਤਾਂ ਨੂੰ ਲਾਮਬਧ ਕਰਨ ਲਈ ਪਿੰਡ ਜੇਠੂਵਾਲ ਵਿਖੇ ਚੇਤਨਾ ਮਾਰਚ ਸਬੰਧੀ ਹੋਈ ਮੀਟਿੰਗ ਦੌਰਾਨ ਕੀਤਾ । ਬਾਬਾ ਰਾਮ ਸਿੰਘ ਅਬਦਾਲ ਨੇ ਕਿਹਾ ਕਿ ਇਸ ਚੇਤਨਾ ਮਾਰਚ ਸਬੰਧੀ ਹਲਕਾ ਮਜੀਠਾ ‘ਚ ਸੰਗਤਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਸੰਗਤਾਂ ਨੂੰ ਕਿਹਾ ਕਿ ਉਹ 4 ਸਤੰਬਰ ਨੂੰ ਚੇਤਨਾ ਮਾਰਚ ਵਿਚ ਸੰਗਤਾਂ ਵੱਡੀ ਤਦਾਦ ‘ਚ ਪਹੁੰਚ ਕੇ ਆਪਣਾ ਜੀਵਨ ਸਫਲਾ ਕਰਨ । ਅਖ਼ੀਰ ਉਨ੍ਹਾਂ ਕਿਹਾ ਕਿ 4 ਸਤੰਬਰ ਨੂੰ ਹਲਕਾ ਮਜੀਠਾ ਦੇ ਪਿੰਡ ਬਾਬੋਵਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਏ ਜਾਣ ਵਾਲੇ ਚੇਤਨਾ ਮਾਰਚ ਨੂੰ ਰਵਾਨਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹਲਕਾ ਮਜੀਠਾ ਦੀ ਵਿਧਾਇਕ ਬੀਬੀ ਗਨੀਵ ਕੌਰ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਬਾਬਾ ਮੇਜਰ ਸਿੰਘ ਸੋਢੀ (ਮੁਖੀ ਦਸਮੇਸ਼ ਤਰਨਾ ਦਲ), ਬਾਬਾ ਕੰਵਲਜੀਤ ਸਿੰਘ ਉਦੋਕੇ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਮੈਨੇਜਰ ਜਗਰੂਪ ਸਿੰਘ ਮਜੀਠਾ ਸਮੇਤ ਸੰਤ ਮਹਾਂਪੁਰਖ ਤੇ ਹੋਰ ਸ਼ਖ਼ਸੀਅਤਾਂ ਪੁੱਜਣਗੀਆਂ । ਮੀਟਿੰਗ ‘ਚ ਜਥੇਦਾਰ ਦਲਬੀਰ ਸਿੰਘ, ਕਰਮ ਸਿੰਘ ਗਿੱਲ, ਪ੍ਰਧਾਨ ਗੱਜਣ ਸਿੰਘ ਔਲਖ, ਬਲਵਿੰਦਰ ਸਿੰਘ ਬੁੱਟਰ ਜੇਠੂਵਾਲ, ਹਰਦੇਵ ਸਿੰਘ ਜੇਠੂਵਾਲ, ਸਾਬਕਾ ਚੇਅਰਮੈਨ ਜ਼ੈਲ ਸਿੰਘ ਗੋਪਾਲਪੁਰਾ, ਬਾਬਾ ਗੁਰਮੀਤ ਸਿੰਘ ਖੁਸ਼ੀਪੁਰ, ਸਾਬਕਾ ਪੰਚ ਹਰਬੰਸ ਸਿੰਘ ਜੇਠੂਵਾਲ, ਗੁਰਮੀਤ ਸਿੰਘ ਜੇਠੂਵਾਲ, ਜਥੇਦਾਰ ਬਲਵਿੰਦਰ ਸਿੰਘ ਜੋਧਪੁਰੀ, ਜਗਤਾਰ ਸਿੰਘ ਜੇਠੂਵਾਲ, ਸੰਤੋਖ ਸਿੰਘ ਜੇਠੂਵਾਲ, ਅਮਨਬੀਰ ਸਿੰਘ ਅਬਦਾਲ, ਪ੍ਰਗਟ ਸਿੰਘ ਨਾਗ ਨਵੇਂ, ਸੇਵਾ ਸਿੰਘ ਫ਼ੱਤੂਭੀਲਾ, ਸਾਬਕਾ ਸਰਪੰਚ ਜਸਵੰਤ ਸਿੰਘ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਪਹਿਲੀ ਸਤੰਬਰ ਦੀ ਰੈਲੀ ਸੰਬੰਧੀ ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਦੇਸ਼ ਅੰਦਰ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ... ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਤੇ ਹੋਰਨਾਂ ਜਥੇਬੰਦੀਆਂ ਵਲੋਂ ਭਲਕੇ ਥਾਣਾ ਭਿੰਡੀ ਸੈਦਾਂ ਮੂਹਰੇ ਲਗਾਇਆ ਜਾਵੇਗਾ ਧਰਨਾ- ਡਾ. ਸਤਨਾਮ ਸ...
Ad Position 24