22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਸਫ਼ਾਇਆ ਤੈਅ-ਹਰਪ੍ਰਤਾਪ * ਬਲਾਕ ਕਾਂਗਰਸ ਅਜਨਾਲਾ 1 ਅਤੇ 2 ਦੀਆਂ 31 ਮੈਂਬਰੀ ਕਮੇਟੀਆਂ ਤੇ ਮੁਹਤਬਾਰਾਂ ਨਾਲ ਮੀਟਿੰਗ

ਅਜਨਾਲਾ, 22 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਅਜਨਾਲਾ ਸ਼ਹਿਰ ‘ਚ ਸਥਿਤ ਪਾਰਟੀ ਦਫ਼ਤਰ ਵਿਖੇ ਬਲਾਕ ਕਾਂਗਰਸ ਅਜਨਾਲਾ-1 ਅਤੇ 2 ਦੀਆਂ 31 ਮੈਂਬਰੀ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਜਥੇਬੰਦਕ ਢਾਂਚਾ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 23-08-2026
ਅਜਨਾਲਾ, 22 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਅਜਨਾਲਾ ਸ਼ਹਿਰ ‘ਚ ਸਥਿਤ ਪਾਰਟੀ ਦਫ਼ਤਰ ਵਿਖੇ ਬਲਾਕ ਕਾਂਗਰਸ ਅਜਨਾਲਾ-1 ਅਤੇ 2 ਦੀਆਂ 31 ਮੈਂਬਰੀ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਜਥੇਬੰਦਕ ਢਾਂਚਾ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਸਮੂਹ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਫ਼ਾਇਆ ਤੈਅ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ 2022 ਵਿਚ ‘ਆਪ’ ਨੂੰ ਸੱਤਾ ਸੌਂਪੀ ਸੀ, ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਕਈ ਮੁੱਦਿਆਂ ‘ਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਹੋਰ ਬੁਲੰਦ ਕਰੇਗੀ । ਇਸ ਮੌਕੇ ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂੰ ਰਾਏਪੁਰ, ਪ੍ਰਧਾਨ ਰਣਜੀਤ ਸਿੰਘ, ਸਾਬਕਾ ਕੌਂਸਲਰ ਗੁਰਦੇਵ ਸਿੰਘ ਨਿੱਝਰ, ਗੁਰਿੰਦਰਬੀਰ ਸਿੰਘ ਮਾਹਲ, ਬਲਜਿੰਦਰ ਸਿੰਘ ਮਾਹਲ, ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਸਰਬਜੋਤ ਸਿੰਘ ਮਾਹਲ, ਯੂਥ ਕਾਂਗਰਸ ਬਲਾਕ ਅਜਨਾਲਾ 1 ਦੇ ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਗੁਰਦੀਪ ਸਿੰਘ ਸਿਰਸਾ, ਸ਼ੁਭ ਸਿਰਸਾ, ਹਰਪਾਲ ਸਿੰਘ ਸੱਫੇਵਾਲੀਆ, ਜੁਗਰਾਜ ਸਿੰਘ ਰੋਖੇ, ਗੁਰਦੇਵ ਸਿੰਘ ਥੋਬਾ, ਲਖਬੀਰ ਸਿੰਘ ਤੇੜਾ, ਅਮਰਜੀਤ ਸਿੰਘ ਖਾਨੋਵਾਲ, ਇਕਬਾਲ ਸਿੰਘ ਖਾਨੋਵਾਲ, ਗੁਲਜ਼ਾਰ ਸਿੰਘ ਨੰਗਲ ਅੰਬ, ਰਵਿੰਦਰ ਸਿੰਘ ਨੰਗਲ ਅੰਬ, ਅਮਰਬੀਰ ਸਿੰਘ ਬੱਲ, ਅੰਗਰੇਜ਼ ਸਿੰਘ ਲੱਖੂਵਾਲ, ਚਮਕੌਰ ਸਿੰਘ ਸੰਗੂਆਣਾ , ਆਜ਼ਾਦਵਿੰਦਰ ਬਿਕਰਾਊਰ ਅਤੇ ਠੇਕੇਦਾਰ ਅਸ਼ੋਕ ਮਸੀਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੂੰ ਬਾਬਾ ਬਕਾਲਾ ਕਾਨਫ਼ਰੰਸ ਲਈ ਮਿਲਿਆ ਵੱਡਾ ਸਮਰਥਨ ਬਿੱਲਾ ਗੁੱਜਰ ਦੀ ਅਗਵਾਈ ਹੇਠ ਗੁੱਜਰ ਭਾਈਚ... ਅਗਲੀ ਖ਼ਬਰ ਪਹਿਲੀ ਸਤੰਬਰ ਦੀ ਰੈਲੀ ਸੰਬੰਧੀ ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ ਦੇਸ਼ ਅੰਦਰ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ਨੂੰ...
Ad Position 24