23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਦਾ ਜ਼ੋਨ ਖੇਡਾਂ ’ਚ ਦਬਦਬਾ

ਨਵਾਂ ਪਿੰਡ, 22 ਅਗਸਤ (ਜਸਪਾਲ ਸਿੰਘ )-ਪੰਜਾਬ ਸਕੂਲ ਸਿੱਖਿਆ ਜ਼ੋਨ ਖੇਡਾਂ ’ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਦਾ ਦਬਦਬਾ ਰਿਹਾ। ਇਸ ਸੰਬੰਧੀ ਸਕੂਲ ਸਮੂਹ ’ਚ ਸੰਬੰਧਿਤ ਬੱਚਿਆਂ ਦੇ ਸਨਮਾਨ ’ਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਕੂਲ ਐੱਮ.

Ad Position 21
No active advertisement
ਅਜੀਤ ਡੈਸਕ 23-08-2026
ਨਵਾਂ ਪਿੰਡ, 22 ਅਗਸਤ (ਜਸਪਾਲ ਸਿੰਘ )-ਪੰਜਾਬ ਸਕੂਲ ਸਿੱਖਿਆ ਜ਼ੋਨ ਖੇਡਾਂ ’ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂ ਪਿੰਡ ਦਾ ਦਬਦਬਾ ਰਿਹਾ। ਇਸ ਸੰਬੰਧੀ ਸਕੂਲ ਸਮੂਹ ’ਚ ਸੰਬੰਧਿਤ ਬੱਚਿਆਂ ਦੇ ਸਨਮਾਨ ’ਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਕੂਲ ਐੱਮ.ਡੀ. ਸਤਿੰਦਰ ਸਿੰਘ ਨੇ ਦੱਸਿਆ ਕਿ 14 ਸਾਲ ਦੇ ਅੰਦਰ ਲੰਬੀ ਛਾਲ ਦੇ ਮੁਕਾਬਲੇ ’ਚ ਸਕੂਲ ਦੀ ਹੋਣਹਾਰ ਬੱਚੀ ਰਾਵੀ ਨੇ, 200 ਮੀਟਰ ਦੌੜ ’ਚੋਂ ਮੀਨਾਕਸ਼ੀ ਨੇ ਅਤੇ ਰਣਵੀਰ ਸਿੰਘ, ਜਸਕਰਨ ਸਿੰਘ, ਪ੍ਰਿੰਸ ਪਾਲ ਸਿੰਘ ਤੇ ਫ਼ਰਮਾਨ ਦੀਪ ਸਿੰਘ ਨੇ ਰਿਲੇਅ ਦੌੜ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ। 17 ਸਾਲ ਦੇ ਅੰਦਰ ਦੇ ਖੇਡ ਮੁਕਾਬਲਿਆਂ ’ਚ ਸਾਹਿਲਪ੍ਰੀਤ ਸਿੰਘ ਲੰਬੀ ਛਾਲ ’ਚੋਂ ਪਹਿਲੇ ਅਤੇ ਸਹਿਜਪ੍ਰੀਤ ਸਿੰਘ 800 ਮੀਟਰ ਦੌੜ ਤੇ ਰਾਹੁਲ ਸਿੰਘ ਤੀਹਰੀ ਛਾਲ ’ਚੋਂ ਦੂਸਰੇ ਸਥਾਨ ਰਹੇ। 19 ਸਾਲ ਦੇ ਅੰਦਰ ਦੇ ਮੁਕਾਬਲਿਆਂ ’ਚ ਹਰਮਨਪ੍ਰੀਤ ਕੌਰ ਨੇ ਲੰਬੀ ਛਾਲ, ਹੁਸਨਪ੍ਰੀਤ ਕੌਰ ਨੇ ਡਿਸਕਸ ਥਰੋ, ਅਮਰਬੀਰ ਸਿੰਘ ਜੇਵਲਿਨ ਥਰੋ ਤੇ ਸਾਹਿਲ ਪ੍ਰੀਤ ਸਿੰਘ ਨੇ ਲੰਬੀ ਛਾਲ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਆਪਣਾ ਨਾਂ ਰੌਸ਼ਨ ਕੀਤਾ। ਇਸ ਮੌਕੇ ਉਨ੍ਹਾਂ ਤੇ ਪ੍ਰਿੰ. ਨਰਿੰਦਰ ਕੌਰ ਵਲੋਂ ਜੇਤੂਆਂ, ਉਨ੍ਹਾਂ ਦੇ ਮਾਪਿਆਂ ਤੇ ਖੇਡ ਅਧਿਆਪਕਾਂ ਪ੍ਰਸ਼ੋਤਮ ਲਾਲ ਤੇ ਸੁੱਖਪਾਲ ਸਿੰਘ ਨੂੰ ਵਧਾਈ ਦਿੰਦਿਆਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਮਤਾ ਅਰੋੜਾ ਅਧਿਆਪਕਾ ਜਗਜੀਤ ਕੌਰ, ਰਜਵਿੰਦਰ ਕੌਰ, ਮਨਦੀਪ ਕੌਰ, ਸੰਦੀਪ ਕੌਰ , ਕੋਮਲ ਕੌਰ, ਹਰਜਿੰਦਰ ਕੌਰ, ਕਵਲਜੀਤ ਕੌਰ, ਹਰਜੀਤ ਕੌਰ ਤੇ ਮੀਨਾਕਸ਼ੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅਜਨਾਲਾ-ਲੋਪੋਕੇ ਸੜਕ ਦੀ ਮੁਰੰਮਤ ਤੇ ਲੇਅਰਿੰਗ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਜਥੇਦਾਰ ਜਲਾਲ ਉਸਮਾ ਨੇ ਸਰਪੰਚ ਦਲਜੀਤ ਸਿੰਘ ਭੈਣੀ ਦੇ ਗ੍ਰਹਿ ਵਿਖੇ ਅਕਾਲੀ ਦਲ ਦੀ ਵਿਸ਼ਾਲ ਕਾਨਫ਼ਰੰਸ ਲਈ ਵਰਕਰਾਂ ਨੂੰ ਕੀਤਾ...
Ad Position 24