22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਰਕਲ ਜਲਾਲ ਉਸਮਾਂ ’ਚ ਅਕਾਲੀ ਦਲ (ਬ) ਦੀ ਮੀਟਿੰਗ

ਚੌਂਕ ਮਹਿਤਾ, 22 ਅਗਸਤ (ਧਰਮਿੰਦਰ ਸਿੰਘ ਭੰਮਰਾ)-ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਵਲੋਂ ਹਲਕਾ ਜੰਡਿਆਲਾ ਗੁਰੂ ਲਈ ਨਿਯੁਕਤ ਅਬਜ਼ਰਵਰ ਗੁਰਸੇਵਕ ਸਿੰਘ ਸ਼ੇਖ ਨੇ ਹਲਕਾ ਇੰਚਾਰਜ ਸੰਦੀਪ ਸਿੰਘ ਏ.

Ad Position 21
No active advertisement
ਅਜੀਤ ਡੈਸਕ 23-08-2026
ਚੌਂਕ ਮਹਿਤਾ, 22 ਅਗਸਤ (ਧਰਮਿੰਦਰ ਸਿੰਘ ਭੰਮਰਾ)-ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਪਾਰਟੀ ਵਲੋਂ ਹਲਕਾ ਜੰਡਿਆਲਾ ਗੁਰੂ ਲਈ ਨਿਯੁਕਤ ਅਬਜ਼ਰਵਰ ਗੁਰਸੇਵਕ ਸਿੰਘ ਸ਼ੇਖ ਨੇ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ. ਦੀ ਅਗਵਾਈ ਹੇਠ ਸਰਕਲ ਜਲਾਲ ਉਸਮਾਂ ਦੇ ਆਗੂਆਂ ਤੇ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਆਗੂ ਚੇਅਰਮੈਨ ਕੰਵਰਦੀਪ ਸਿੰਘ ਮਾਨ ਦੇ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਹਲਕਾ ਜੰਡਿਆਲਾ ਦੀ ਸਿਆਸੀ ਸਥਿਤੀ ਦਾ ਹਾਲ ਜਾਣਿਆ। ਮੀਟਿੰਗ ਦੌਰਾਨ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਨੰਗਲੀ, ਜਥੇਦਾਰ ਰਾਜਬੀਰ ਸਿੰਘ ਉਦੋਨੰਗਲ, ਕੰਵਰਦੀਪ ਸਿੰਘ ਮਾਨ, ਜਤਿੰਦਰ ਸਿੰਘ ਲੱਧਾਮੁੰਡਾ, ਤਜਿੰਦਰਪਾਲ ਸਿੰਘ ਲਾਡੀ, ਬਲਦੇਵ ਸਿੰਘ ਅਠਵਾਲ ਤੇ ਗੋਪਾਲ ਸਿੰਘ ਕੁਹਾੜਵਿੰਡ ਨੇ ਗੁਰਸੇਵਕ ਸਿੰਘ ਸ਼ੇਖ ਦਾ ਨਿੱਘਾ ਸਵਾਗਤ ਕੀਤਾ। ਮੀਟਿੰਗ ਦਾ ਮੁੱਖ ਏਜੰਡਾ ਬੂਥ ਪੱਧਰ ਦੀਆਂ ਕਮੇਟੀਆਂ ਦਾ ਗਠਨ, ਵਰਕਰਾਂ ਦੀ ਸਰਗਰਮੀ ਵਿਚ ਵਾਧਾ ਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣਾ ਰਿਹਾ। ਇਸ ਸਮੇਂ ਆਪਣੇ ਸੰਬੋਧਨ ਵਿਚ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ, ਜਿਸ ਨੇ ਹਰ ਸਮੇਂ ਪੰਜਾਬ, ਪੰਜਾਬੀਅਤ ਤੇ ਸੂਬੇ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ। ਇਸ ਮੌਕੇ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ. ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਅਕਾਲੀ ਵਰਕਰ ਪਾਰਟੀ ਦੇ ਨਿਧੜਕ ਯੋਧੇ ਹਨ, ਜੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਦੀ ਤਰ੍ਹਾਂ ਡੱਟ ਕੇ ਕੰਮ ਕਰਨਗੇ। ਇਸ ਮੌਕੇ ਜੁਗਿੰਦਰ ਸਿੰਘ ਉਦੋਨੰਗਲ ਖੁਰਦ ਤੇ ਬਲਜੀਤ ਸਿੰਘ ਮਲਕ ਨੰਗਲ (ਦੋਵੇਂ ਸਾਬਕਾ ਸਰਪੰਚ), ਜੁਗਰਾਜ ਸਿੰਘ ਕੁਹਾੜਵਿੰਡ, ਪ੍ਰਧਾਨ ਜਸਵਿੰਦਰ ਸਿੰਘ ਮਹਿਸਮਪੁਰ, ਸਰਨੈਲ ਸਿੰਘ ਪੰਚ, ਜਥੇ. ਰਵੇਲ ਸਿੰਘ, ਅਮਰੀਕ ਸਿੰਘ ਨੰਬਰਦਾਰ, ਸਤੀਸ਼ ਕੁਮਾਰ ਸੇਠੀ ਨੰਬਰਦਾਰ, ਮਨਜਿੰਦਰ ਸਿੰਘ ਮੰਨਾ ਰਜਧਾਨ, ਸ਼ਮਸ਼ੇਰ ਸਿੰਘ ਸ਼ੇਰਾ ਮਹਿਸਮਪੁਰ, ਮਨਜਿੰਦਰ ਸਿੰਘ ਮੰਨੂ ਮਹਿਸਮਪੁਰ, ਪ੍ਰਧਾਨ ਬਲਵਿੰਦਰ ਸਿੰਘ, ਜਥੇਦਾਰ ਕੁਲਦੀਪ ਸਿੰਘ ਉਦੋਨੰਗਲ, ਚੈਨਲ ਸਿੰਘ ਫੌਜੀ, ਗੁਰਮੀਤ ਸਿੰਘ ਪੱਪੂ ਅਤੇ ਪ੍ਰਧਾਨ ਲਖਵਿੰਦਰ ਸਿੰਘ ਨੰਗਲੀ ਤੋਂ ਇਲਾਵਾ ਮਲਕੀਅਤ ਸਿੰਘ ਮਾਨ, ਪ੍ਰਧਾਨ ਬਲਦੇਵ ਸਿੰਘ, ਕੇਵਲ ਸਿੰਘ ਅਕਾਲੀ, ਪ੍ਰਧਾਨ ਜਗੀਰ ਸਿੰਘ, ਰੁਪਿੰਦਰਜੀਤ ਸਿੰਘ ਰੰਧਾਵਾ, ਵਰਿੰਦਰਜੀਤ ਸਿੰਘ ਰੰਧਾਵਾ, ਪਰਗਟ ਸਿੰਘ, ਜੱਸਾ ਸਿੰਘ, ਮੋਹਨ ਲਾਲ ਅਰੋੜਾ, ਬਾਬਾ ਜਸਵਿੰਦਰ ਸਿੰਘ, ਰਾਮ ਸਿੰਘ, ਗੁਰਸਾਹਿਬ ਸਿੰਘ, ਨਿਸ਼ਾਨ ਸਿੰਘ, ਗਗਨਦੀਪ ਸਿੰਘ @ ਤੇ ਰਾਜਵਿੰਦਰ ਸਿੰਘ (ਸਾਰੇ ਜਲਾਲ ਉਸਮਾਂ) ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਿੰਡੀ ਔਲਖ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦੋ ਰੋਜ਼ਾ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਟੀ.ਐੱਸ.ਯੂ. ਵਲੋਂ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਜ਼ੋਰਦਾਰ ਰੋਸ ਧਰਨਾ
Ad Position 24