24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੁੱਖ ਮੰਤਰੀ ਦੇ ਮਜੀਠਾ ਹਲਕੇ ’ਚ ਪਹੁੰਚਣ ’ਤੇ ਐਸ.ਸੀ. ਵਿੰਗ ਕਰੇਗਾ ਭਰਵਾਂ ਸਵਾਗਤ- ਲੁੱਧੜ

ਚਵਿੰਡਾ ਦੇਵੀ, 24 ਅਗਸਤ (ਸਤਪਾਲ ਸਿੰਘ ਢੱਡੇ)- ਮੁੱਖ ਮੰਤਰੀ ਭਗਵੰਤ ਮਾਨ ਦੇ 26 ਅਗਸਤ ਨੂੰ ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਚਵਿੰਡਾ ਦੇਵੀ ਵਿਖੇ ਹੋਣ ਵਾਲੇ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐੱਸ. ਸੀ.

Ad Position 21
No active advertisement
ਰਾਜ ਕੁਮਾਰ ਲੁੱਧੜ 25-08-2026
ਚਵਿੰਡਾ ਦੇਵੀ, 24 ਅਗਸਤ (ਸਤਪਾਲ ਸਿੰਘ ਢੱਡੇ)- ਮੁੱਖ ਮੰਤਰੀ ਭਗਵੰਤ ਮਾਨ ਦੇ 26 ਅਗਸਤ ਨੂੰ ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਚਵਿੰਡਾ ਦੇਵੀ ਵਿਖੇ ਹੋਣ ਵਾਲੇ ਦੌਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐੱਸ.ਸੀ. ਵਿੰਗ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਹਲਕਾ ਮਜੀਠਾ ਦੇ ਐੱਸ . ਸੀ. ਵਿੰਗ ਦੇ ਪ੍ਰਧਾਨ ਰਾਜਕੁਮਾਰ ਲੁੱਧੜ ਨੇ ਕਿਹਾ ਕਿ ਸਮੁੱਚਾ ਐੱਸ.ਸੀ. ਭਾਈਚਾਰਾ ਮੁੱਖ ਮੰਤਰੀ ਦਾ ਨਿੱਘਾ ਤੇ ਭਰਵਾਂ ਸਵਾਗਤ ਕਰੇਗਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਕੁਮਾਰ ਲੁੱਧੜ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡਾਂ ’ਚ ਲਗਾਤਾਰ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਤੋਂ ਵੱਡੀ ਗਿਣਤੀ ਵਿਚ ਐੱਸ.ਸੀ. ਵਿੰਗ ਦੇ ਆਗੂ, ਨੌਜਵਾਨ, ਮਹਿਲਾਵਾਂ ਅਤੇ ਵਰਕਰ ਚਵਿੰਡਾ ਦੇਵੀ ਪਹੁੰਚਣਗੇ । ਲੁੱਧੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਮਾਜ ਦੇ ਪਿਛੜੇ ਅਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕਈ ਲੋਕ-ਪੱਖੀ ਫੈਸਲੇ ਲਏ ਹਨ, ਜਿਸ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਉਤਸ਼ਾਹ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਜੰਡਿਆਲਾ ਗੁਰੂ ਵਿਚ ਵਿਕਾਸ ਕਾਰਜਾਂ ਨੂੰ ਮਿਲੀ ਤੇਜ਼ ਰਫ਼ਤਾਰ - ਸੋਢੀ ਭੁੱਲਰ ਅਗਲੀ ਖ਼ਬਰ ‘ਆਪ’ ਦੀ 26 ਨੂੰ ਚਵਿੰਡਾ ਦੇਵੀ ਵਿਖੇ ਹੋਣ ਵਾਲੀ ਰੈਲੀ ਨੂੰ ਵਰਕਰ ਸਫਲ ਬਣਾਉਣ- ਤਲਬੀਰ ਗਿੱਲ ਲੁੱਧੜ ’ਚ ਰੈਲੀ ਸੰਬੰਧੀ ਵ...
Ad Position 24