*ਝੰਡੀ ਦੀ ਕੁਸ਼ਤੀ ਪ੍ਰਵੀਨ ਕੋਹਾਲੀ ਨੇ ਬਿਨੀਆ ਜੰਮੂ ਨੂੰ ਹਰਾ ਕੇ ਜਿੱਤੀ
ਰਾਮ ਤੀਰਥ, 24 ਅਗਸਤ (ਧਰਵਿੰਦਰ ਸਿੰਘ ਔਲਖ)-ਪਿੰਡ ਕੋਹਾਲੀ ਦੀ ਸਮੂਹ ਦੰਗਲ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਐੱਨ. ਆਰ.
ਰਾਮ ਤੀਰਥ, 24 ਅਗਸਤ (ਧਰਵਿੰਦਰ ਸਿੰਘ ਔਲਖ)-ਪਿੰਡ ਕੋਹਾਲੀ ਦੀ ਸਮੂਹ ਦੰਗਲ ਕਮੇਟੀ ਵਲੋਂ ਨਗਰ ਨਿਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਜੰਮੂ ਤੋਂ ਪੁੱਜੇ ਨਾਮੀ ਪਹਿਲਵਾਨਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ । ਝੰਡੀ ਦੀ ਨੰਬਰ ਇਕ ਕੁਸ਼ਤੀ ਵਿਚ ਪ੍ਰਵੀਨ ਕੋਹਾਲੀ ਨੇ ਬਿਨੀਆ ਜੰਮੂ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਦੂਜੇ ਨੰਬਰ ਦੀ ਕੁਸ਼ਤੀ ਵਿਚ ਨਿਸ਼ਾਤ ਹਰਿਆਣਾ ਨੇ ਸ਼ਾਨਵੀਰ ਕੋਹਾਲੀ ਨੂੰ ਪੁਆਇੰਟਾਂ ਦੇ ਆਧਾਰ ’ਤੇ ਹਰਾਇਆ। ਇਸੇ ਤਰ੍ਹਾਂ ਰਵਿੰਦਰ ਘੋੜਾ ਨੇ ਰੌਬਿਨ ਕੋਹਾਲੀ ਨੂੰ ਪੁਆਇੰਟਾਂ ਨਾਲ ਮਾਤ ਦਿੱਤੀ, ਹੋਰਨਾਂ ਮੁਕਾਬਲਿਆਂ ਵਿਚ ਸ਼ੇਰਾ ਕੋਹਾਲੀ ਤੇ ਯੁਵਰਾਜ ਖੈਰਦੀ, ਮੁਕੇਸ਼ ਕੋਹਾਲੀ ਤੇ ਆਕਾਸ਼ ਪੱਖੋਕੇ ਅਤੇ ਆਕਾਸ਼ ਕੋਹਾਲੀ ਤੇ ਸਲਮਾਨ ਕਿਰਲਗੜ੍ਹ ਦਰਮਿਆਨ ਹੋਏ ਮੁਕਾਬਲੇ ਬਰਾਬਰ ਰਹੇ । ਦੰਗਲ ਕਮੇਟੀ ਵਲੋਂ ਸਾਬਕਾ ਸਰਪੰਚ ਲਖਬੀਰ ਸਿੰਘ ਕੋਹਾਲੀ, ਸਾਬਕਾ ਸਰਪੰਚ ਮੰਗਲ ਸਿੰਘ, ਪਦਾਰਥ ਪਹਿਲਵਾਨ, ਬਲਦੇਵ ਸਿੰਘ ਰੱਖ ਕੋਹਾਲੀ, ਰਾਣਾ ਪਹਿਲਵਾਨ, ਬਲਵਿੰਦਰ ਸਿੰਘ ਕੋਹਾਲੀ, ਡਾ. ਸਤਪਿੰਦਰ ਸਿੰਘ ਰਿੰਕੂ ਅਤੇ ਕੁਲਦੀਪ ਸਿੰਘ ਔਲਖ, ਹਰਪ੍ਰੀਤ ਸਿੰਘ ਸੋਨੂ ਸਮੇਤ ਹੋਰਨਾਂ ਨੇ ਜੇਤੂ ਤੇ ਭਾਗ ਲੈਣ ਵਾਲੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ। ਕੁਸ਼ਤੀ ਦੰਗਲ ਦੌਰਾਨ ਕਮੈਂਟੇਟਰ ਦੀ ਭੂਮਿਕਾ ਨਾਜਰ ਪਹਿਲਵਾਨ ਸੰਗਰੂਰ ਅਤੇ ਕੁਲਦੀਪ ਤੇੜਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਗੁਰਨਾਮ ਸਿੰਘ ਪਹਿਲਵਾਨ ਭਿੱਟੇਵੱਡ, ਸਾਭਾ ਪਹਿਲਵਾਨ, ਮਾਜੂ ਪਹਿਲਵਾਨ, ਬਲਦੇਵ ਸਿੰਘ ਪੰਡੋਰੀ, ਲਾਲੀ ਪਹਿਲਵਾਨ, ਟੀਟੂ ਪਹਿਲਵਾਨ, ਬਬਲੀ ਪਹਿਲਵਾਨ, ਰਾਮਦਾਸ ਬਾਵਾ, ਬਿੱਲਾ ਪਹਿਲਵਾਨ, ਗੁਰਲਾਲ ਸਿੰਘ ਕੋਹਾਲੀ ਆਦਿ ਹਾਜ਼ਰ ਸਨ।