24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

‘ਆਪ’ ਦੀ 26 ਨੂੰ ਚਵਿੰਡਾ ਦੇਵੀ ਵਿਖੇ ਹੋਣ ਵਾਲੀ ਰੈਲੀ ਨੂੰ ਵਰਕਰ ਸਫਲ ਬਣਾਉਣ- ਤਲਬੀਰ ਗਿੱਲ ਲੁੱਧੜ ’ਚ ਰੈਲੀ ਸੰਬੰਧੀ ਵਰਕਰਾਂ ਨਾਲ ਕੀਤੀਆਂ ਵਿਚਾਰਾਂ

ਜੇਠੂਵਾਲ, 24 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਆਮ ਆਦਮੀ ਪਾਰਟੀ ਦੀ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿਖੇ 26 ਅਗਸਤ ਨੂੰ ਲੋਕ ਮਿਲਣੀ ਦੌਰਾਨ ਹੋਣ ਵਾਲੀ ਵਿਸ਼ਾਲ ਰੈਲੀ ’ਚ ਹਲਕੇ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਗਵਾਹੀ ਭਰੇਗਾ ਕਿ ਲੋਕ ‘ਆਪ’ ਨਾਲ ਚਟਾਨ ਵਾਂਗ ਖੜੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ‘ ਆਪ’ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਲੁੱਧੜ ਵਿਖੇ ਸਰਪੰਚ ਰਾਜ ਕੁਮਾਰ ਦੇ ਗ੍ਰਹਿ ਵਿਖੇ 26 ਦੀ ਰੈਲੀ ਸੰਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਮੌਕੇ ਕੀਤਾ ।

Ad Position 21
No active advertisement
‘ਆਪ’ ਦੀ 26 ਨੂੰ ਚਵਿੰਡਾ ਦੇਵੀ ਵਿਖੇ ਹੋਣ ਵਾਲੀ ਰੈਲੀ ਨੂੰ ਵਰਕਰ ਸਫਲ ਬਣਾਉਣ- ਤਲਬੀਰ ਗਿੱਲ 25-08-2026
ਜੇਠੂਵਾਲ, 24 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਆਮ ਆਦਮੀ ਪਾਰਟੀ ਦੀ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿਖੇ 26 ਅਗਸਤ ਨੂੰ ਲੋਕ ਮਿਲਣੀ ਦੌਰਾਨ ਹੋਣ ਵਾਲੀ ਵਿਸ਼ਾਲ ਰੈਲੀ ’ਚ ਹਲਕੇ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਗਵਾਹੀ ਭਰੇਗਾ ਕਿ ਲੋਕ ‘ਆਪ’ ਨਾਲ ਚਟਾਨ ਵਾਂਗ ਖੜੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ‘ ਆਪ’ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਪਿੰਡ ਲੁੱਧੜ ਵਿਖੇ ਸਰਪੰਚ ਰਾਜ ਕੁਮਾਰ ਦੇ ਗ੍ਰਹਿ ਵਿਖੇ 26 ਦੀ ਰੈਲੀ ਸੰਬੰਧੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਮੌਕੇ ਕੀਤਾ । ਗਿੱਲ ਨੇ ਕਿਹਾ ਕਿ 26 ਨੂੰ ‘ਆਪ’ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਪੁੱਜਣਗੇ ਅਤੇ ਮੁੱਖ ਮੰਤਰੀ ਮਾਨ ਵਲੋਂ ਹਲਕਾ ਮਜੀਠਾ ’ਚ ਚੱਲ ਰਹੇ ਵਿਕਾਸ ਕੰਮਾਂ ਨੂੰ ਹੋਰ ਹੁਲਾਰਾ ਦੇਣ ਲਈ ਵੱਡਾ ਐਲਾਨ ਵੀ ਕਰਨਗੇ ਅਤੇ ਇਹ ਰੈਲੀ ਆਉਣ ਵਾਲੇ ਸਮੇਂ ਲਈ ਨਵਾਂ ਇਤਿਹਾਸ ਸਿਰਜੇਗੀ । ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਸਰਪੰਚ ਰਵਿੰਦਰ ਪਾਲ ਸਿੰਘ ਗਿੱਲ, ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਸਰਪੰਚ ਰਾਜ ਕੁਮਾਰ ਲੁੱਧੜ, ਪਰਮਜੀਤ ਸਿੰਘ ਪੰਮਾ ਮਜੀਠਾ, ਜਗਦੀਪ ਸਿੰਘ ਗੋਗਾ ਮਜੀਠਾ, ਬਲਜਿੰਦਰ ਸਿੰਘ ਛੀਨਾ ਪੀ. ਏ. ਗਿੱਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰੱਖ ਨਾਗ, ਗੁਰਪ੍ਰੀਤ ਸਿੰਘ, ਡਾ. ਰਾਕੇਸ਼ ਕੁਮਾਰ, ਗੁਰਪ੍ਰੀਤ ਗੋਲਾ, ਜਸਵੰਤ ਸਿੰਘ ਜਪਾਨੀ ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਮਜੀਠਾ ਹਲਕੇ ’ਚ ਪਹੁੰਚਣ ’ਤੇ ਐਸ.ਸੀ. ਵਿੰਗ ਕਰੇਗਾ ਭਰਵਾਂ ਸਵਾਗਤ- ਲੁੱਧੜ ਅਗਲੀ ਖ਼ਬਰ ਸਾਬਕਾ ਵਿਧਾਇਕ ਤੇ ਸੂਬਾ ਸਕੱਤਰ ਮੰਨਾ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਕਾਰਕੁੰਨ ਭਾਜਪਾ ’ਚ ਸ਼ਾਮਿਲ
Ad Position 24