24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਹਲਕਾ ਬਾਬਾ ਬਕਾਲਾ ਸਾਹਿਬ ਦੀ ਸਿਆਸਤ ’ਚ ਨਵੀਂ ਹਲਚਲ * ਸਤਿੰਦਰਜੀਤ ਛੱਜਲਵੱਡੀ ਨੇ ਸਰਪੰਚਾਂ ਤੇ ਮੁਹਤਬਰਾਂ ਨਾਲ ਕੀਤੀ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਕੀਤਾ ਐਲਾਨ

ਟਾਂਗਰਾ, 24 ਅਗਸਤ (ਹਰਜਿੰਦਰ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੀ ਸਿਆਸਤ ’ਚ ਉਸ ਸਮੇਂ ਨਵੀਂ ਹਲਚਲ ਦੇਖਣ ਨੂੰ ਮਿਲੀ, ਜਦੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਦੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਵਲੋਂ ਹਲਕੇ ’ਚ ਆਪਣੀਆਂ ਸਿਆਸੀ ਸਰਗਰਮੀਆਂ ਦਾ ਆਗਾਜ਼ ਕਰਦਿਆਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਮੁਹਤਬਰਾਂ ਅਤੇ ਸਿਆਸੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ । ਇਸ ਦੌਰਾਨ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ, ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਆਉਣ ਵਾਲੇ ਸਮੇਂ ਵਿਚ ਕੀਤੀਆਂ ਜਾਣ ਵਾਲੀਆਂ ਸਿਆਸੀ ਸਰਗਰਮੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 25-08-2026
ਟਾਂਗਰਾ, 24 ਅਗਸਤ (ਹਰਜਿੰਦਰ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੀ ਸਿਆਸਤ ’ਚ ਉਸ ਸਮੇਂ ਨਵੀਂ ਹਲਚਲ ਦੇਖਣ ਨੂੰ ਮਿਲੀ, ਜਦੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਦੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਵਲੋਂ ਹਲਕੇ ’ਚ ਆਪਣੀਆਂ ਸਿਆਸੀ ਸਰਗਰਮੀਆਂ ਦਾ ਆਗਾਜ਼ ਕਰਦਿਆਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਮੁਹਤਬਰਾਂ ਅਤੇ ਸਿਆਸੀ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ । ਇਸ ਦੌਰਾਨ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ, ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਆਉਣ ਵਾਲੇ ਸਮੇਂ ਵਿਚ ਕੀਤੀਆਂ ਜਾਣ ਵਾਲੀਆਂ ਸਿਆਸੀ ਸਰਗਰਮੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਹਾਜ਼ਰ ਆਗੂਆਂ ਅਤੇ ਸਮਰਥਕਾਂ ਵਲੋਂ ਸਤਿੰਦਰਜੀਤ ਸਿੰਘ ਛੱਜਲਵੱਡੀ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਛੱਜਲਵੱਡੀ ਪਰਿਵਾਰ ਦਾ ਹਲਕਾ ਬਾਬਾ ਬਕਾਲਾ ਸਾਹਿਬ ਨਾਲ ਪੁਰਾਣਾ ਸਿਆਸੀ ਅਤੇ ਸਮਾਜਿਕ ਰਿਸ਼ਤਾ ਰਿਹਾ ਹੈ। ਤਿੰਨ ਵਾਰ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਛੱਜਲਵੱਡੀ ਵਲੋਂ ਆਪਣੇ ਸਿਆਸੀ ਜੀਵਨ ਦੌਰਾਨ ਹਲਕੇ ਵਿਚ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਗਿਆ । ਹੁਣ ਉਨ੍ਹਾਂ ਦੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਵਲੋਂ ਸਿਆਸੀ ਮੈਦਾਨ ਵਿਚ ਸਰਗਰਮੀ ਵਧਾਉਣ ਨਾਲ ਹਲਕੇ ਦੀ ਸਿਆਸਤ ਵਿਚ ਨਵੇਂ ਸਮੀਕਰਨ ਬਣਨ ਦੀ ਚਰਚਾ ਸ਼ੁਰੂ ਹੋ ਗਈ ਹੈ । ਇਸ ਮੌਕੇ ਸੁਖਦੇਵ ਸਿੰਘ ਸਰਪੰਚ ਭੈਣੀ ਰਾਮਦਿਆਲ, ਬਿਕਰਮਜੀਤ ਸਿੰਘ ਸਰਪੰਚ ਖਾਨਪੁਰ, ਹਰਪ੍ਰੀਤ ਸਿੰਘ ਸਰਪੰਚ ਜਲਾਲਪੁਰ ਸ਼ੇਰੋਂ, ਦਿਲਬਾਗ ਸਿੰਘ ਸਰਪੰਚ ਖਾਸੀ, ਰਣਜੀਤ ਸਿੰਘ ਸਰਪੰਚ ਕਰਤਾਰਪੁਰ, ਮੰਗਲ ਸਿੰਘ ਸਰਪੰਚ ਨਰੰਗਪੁਰ, ਦਵਿੰਦਰ ਸਿੰਘ ਸਰਪੰਚ, ਸਰਵਣ ਸਿੰਘ ਪੰਚ, ਬਲਦੇਵ ਸਿੰਘ ਪੰਚ, ਸੁਖਜੀਤ ਸਿੰਘ ਪੰਚ, ਜਸਬੀਰ ਸਿੰਘ ਵੈਰੋਵਾਲ, ਸਾਬਕਾ ਸਰਪੰਚ ਰਵੇਲ ਸਿੰਘ ਦਾਰਾਪੁਰ, ਸਤਨਾਮ ਸਿੰਘ ਨਾਗੋਕੇ, ਗੁਰਪ੍ਰੀਤ ਸਿੰਘ ਨਾਗੋਕੇ, ਹਰਜੀਤ ਸਿੰਘ ਭੋਰਸੀ, ਨਰੰਗ ਸਿੰਘ ਖਾਸੀ, ਬਲਬੀਰ ਸਿੰਘ ਸੂਬੇਦਾਰ, ਬਲਜੀਤ ਸਿੰਘ ਰਾਜੇਵਾਲ, ਅਜੀਤਪਾਲ ਸਿੰਘ ਵੜਿੰਗ ਸੂਬਾ ਸਿੰਘ, ਪ੍ਰਗਟ ਸਿੰਘ ਛੱਜਲਵੱਡੀ, ਬਲਦੇਵ ਸਿੰਘ ਖੱਖ, ਲਖਵਿੰਦਰ ਸਿੰਘ ਖੱਖ, ਬਲਰਾਜ ਸਿੰਘ ਜਲਾਲਾਬਾਦ ਖ਼ੁਰਦ, ਜਸਪਾਲ ਸਿੰਘ, ਵਰਿੰਦਰ ਸਿੰਘ, ਮਲੂਕ ਸਿੰਘ, ਮੇਜਰ ਸਿੰਘ, ਬਲਦੇਵ ਸਿੰਘ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ *ਝੰਡੀ ਦੀ ਕੁਸ਼ਤੀ ਪ੍ਰਵੀਨ ਕੋਹਾਲੀ ਨੇ ਬਿਨੀਆ ਜੰਮੂ ਨੂੰ ਹਰਾ ਕੇ ਜਿੱਤੀ ਅਗਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਚਮਿਆਰੀ ਵਿਖੇ ਖੇਡ ਸਟੇਡੀਅਮ ਦਾ ਉਦਘਾਟਨ
Ad Position 24