ਬੱਜੂਮਾਨ ’ਚ ਨੈਸ਼ਨਲ ਸਪੋਰਟਸ ਡੇ ਨੂੰ ਸਮਰਪਿਤ ਹਾਕੀ ਟੂਰਨਾਮੈਂਟ ਕਰਵਾਇਆ
ਜੈਂਤੀਪੁਰ, 31 ਅਗਸਤ (ਭੁਪਿੰਦਰ ਸਿੰਘ ਗਿੱਲ)-ਭਾਰਤ ਵਿਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ (ਨੈਸ਼ਨਲ ਸਪੋਰਟਸ ਦਿਵਸ ) ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੇ ਰੂਪ ’ਚ ਮਨਾਇਆ ਜਾਂਦਾ ਹੈ ।
ਜੈਂਤੀਪੁਰ, 31 ਅਗਸਤ (ਭੁਪਿੰਦਰ ਸਿੰਘ ਗਿੱਲ)-ਭਾਰਤ ਵਿਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ (ਨੈਸ਼ਨਲ ਸਪੋਰਟਸ ਦਿਵਸ ) ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੇ ਰੂਪ ’ਚ ਮਨਾਇਆ ਜਾਂਦਾ ਹੈ । ਇਸ ਮੌਕੇ ਦੇਸ਼ ਭਰ ਦੇ ਸਕੂਲਾਂ, ਕਾਲਜਾਂ ਅਤੇ ਖੇਡ ਸੰਸਥਾਵਾਂ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਹੀ ਲੜੀ ਤਹਿਤ ਕਸਬਾ ਜੈਂਤੀਪੁਰ ਦੇ ਨੇੜਲੇ ਪਿੰਡ ਬੱਜੂਮਾਨ ਵਿਖੇ ਨੈਸ਼ਨਲ ਸਪੋਰਟਸ ਦਿਵਸ ਮੌਕੇ ਵੱਖ-ਵੱਖ ਹਾਕੀ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ’ਚ ਕਈ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਨੂੰ ਅਮਰੀਕ ਸਪੋਰਟਸ ਜੈਂਤੀਪੁਰ ਦੇ ਮਾਲਕ ਜੋਬਨ ਕਾਹਲੋਂ ਵਲੋਂ ਸਮੂਹ ਟੀਮਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਤੇ ਭਵਿੱਖ ’ਚ ਵੀ ਖਿਡਾਰੀਆਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਹੈ ਤਾਂ ਖੇਡਾਂ ਨਾਲ ਜੋੜਿਆ ਜਾਵੇ ਨਹੀਂ ਤਾਂ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ। ਇਸ ਮੌਕੇ ਸਤਨਾਮ ਸਿੰਘ ਮਾਨ ਹਾਕੀ ਕੋਚ, ਰੂਪ ਸਿੰਘ ਮਾਨ ਖੇਡ ਪ੍ਰਮੋਟਰ, ਸੁਖਦੇਵ ਸਿੰਘ ਇੰਡੀਅਨ ਏਅਰ ਫੋਰਸ, ਖੇਡ ਪ੍ਰਮੋਟਰ ਜੱਸ ਆਰਮੀ ਯੂ ਐਸ ਏ,ਹਾਕੀ ਕੋਚ ਹਰਮੀਤ ਸਿੰਘ, ਗੁਰਮੀਤ ਸਿੰਘ,ਜਗਜੀਤ ਸਿੰਘ ਆਰਮੀ,ਗੁਰਪ੍ਰੀਤ ਸਿੰਘ ਪੰਨੂ ਵੇਰਕਾ , ਸਤਨਾਮ ਸਿੰਘ ਡੀ. ਪੀ., ਸਲਵਿੰਦਰ ਸਿੰਘ ਫੌਜੀ, ਪਰਮਵੀਰ ਸਿੰਘ ਬਾਬੋਵਾਲ, ਲਖਵਿੰਦਰ ਸਿੰਘ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ ਕੋਟਲੀ ਢੋਲੇ ਸ਼ਾਹ, ਰਾਜਵੀਰ ਸਿੰਘ ਚਾਹਲ ਕਲਾ, ਬਾਬਾ ਲਖਬੀਰ ਸਿੰਘ,ਬਾਬਾ ਕੁਲਦੀਪ ਸਿੰਘ, ਬਾਬਾ ਹਰਤਾਜ ਸਿੰਘ, ਮਾਸਟਰ ਨਿਰਮਲ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।੍ਰ ਗਿੱਲ