ਜੰਡਿਆਲਾ ਗੁਰੂ ਅਨਾਜ ਮੰਡੀ ਦੇ ਬਾਹਰ ਜੀ.ਟੀ. ਰੋਡ ’ਤੇ ਲੱਗਾ ਭਾਰੀ ਜਾਮ
ਜੰਡਿਆਲਾ ਗੁਰੂ, 15 ਸਤੰਬਰ (ਅੰਮ੍ਰਿਤ ਪਾਲ ਸਿੰਘ)-ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਬਾਹਰ ਅੱਜ ਜੀ. ਟੀ.
ਜੰਡਿਆਲਾ ਗੁਰੂ, 15 ਸਤੰਬਰ (ਅੰਮ੍ਰਿਤ ਪਾਲ ਸਿੰਘ)-ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਬਾਹਰ ਅੱਜ ਜੀ.ਟੀ. ਰੋਡ ’ਤੇ ਭਾਰੀ ਟ੍ਰੈਫਿਕ ਜਾਮ ਲੱਗਣ ਕਾਰਨ ਜਲੰਧਰ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਜਲੰਧਰ ਵੱਲ ਜਾਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੰਡੀ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ 16 ਸਤੰਬਰ ਨੂੰ ਮੰਡੀ ਬੰਦ ਰਹਿਣ ਦੀ ਸੂਚਨਾ ਕਾਰਨ ਕਿਸਾਨ ਵੱਡੀ ਗਿਣਤੀ ਵਿਚ ਆਪਣੀ ਝੋਨੇ ਦੀ ਫ਼ਸਲ ਲੈ ਕੇ ਅੱਜ ਹੀ ਦਾਣਾ ਮੰਡੀ ਪਹੁੰਚ ਗਏ। ਇਸ ਕਾਰਨ ਮੰਡੀ ਦੇ ਬਾਹਰ ਵਾਹਨਾਂ ਦੀ ਗਿਣਤੀ ਵਧ ਗਈ ਅਤੇ ਇਸ ਦਾ ਸਿੱਧਾ ਅਸਰ ਜੀ.ਟੀ. ਰੋਡ ਦੀ ਆਵਾਜਾਈ ’ਤੇ ਪਿਆ। ਭਾਰੀ ਜਾਮ ਕਾਰਨ ਕਈ ਵਾਹਨ ਚਾਲਕਾਂ ਨੂੰ ਕਾਫ਼ੀ ਸਮਾਂ ਸੜਕ ’ਤੇ ਫਸੇ ਰਹਿਣਾ ਪਿਆ। ਰਾਹਗੀਰਾਂ ਨੇ ਦੱਸਿਆ ਕਿ ਮੰਡੀ ਦੇ ਬਾਹਰ ਅਕਸਰ ਫ਼ਸਲਾਂ ਦੀ ਆਮਦ ਦੌਰਾਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਧਰ, ਟ੍ਰੈਫਿਕ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬਹੁਤ ਵੱਡੀ ਜੱਦੋ ਜਹਿਦ ਕਰਨ ਤੋਂ ਬਾਅਦ ਟਰੈਫਿਕ ਨੂੰ ਸੁਚਾਰੂ ਕੀਤਾ ਜਾ ਸਕਿਆ।