ਕਰਾਟੇ ਮੁਕਾਬਲਿਆਂ ’ਚ ਸੇਂਟ ਸੋਲਜਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
ਜੰਡਿਆਲਾ ਗੁਰੂ, 15 ਸਤੰਬਰ (ਅੰਮ੍ਰਿਤ ਪਾਲ ਸਿੰਘ)-ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਖਿਡਾਰੀਆਂ ਨੇ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਜ਼ੋਨ ਪੱਧਰ ’ਤੇ ਅੰਡਰ-14 ਲੜਕੀਆਂ ਵਿਚ ਮਨਜੋਤ ਕੌਰ ਨੇ ਸੋਨ, ਜਸਮੀਤ ਕੌਰ ਤੇ ਅਮਨਦੀਪ ਕੌਰ ਨੇ ਚਾਂਦੀ ਦੇ ਤਮਗੇ ਜਿੱਤੇ।
ਜੰਡਿਆਲਾ ਗੁਰੂ, 15 ਸਤੰਬਰ (ਅੰਮ੍ਰਿਤ ਪਾਲ ਸਿੰਘ)-ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਖਿਡਾਰੀਆਂ ਨੇ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਜ਼ੋਨ ਪੱਧਰ ’ਤੇ ਅੰਡਰ-14 ਲੜਕੀਆਂ ਵਿਚ ਮਨਜੋਤ ਕੌਰ ਨੇ ਸੋਨ, ਜਸਮੀਤ ਕੌਰ ਤੇ ਅਮਨਦੀਪ ਕੌਰ ਨੇ ਚਾਂਦੀ ਦੇ ਤਮਗੇ ਜਿੱਤੇ। ਅੰਡਰ-17 ਲੜਕੀਆਂ ਵਿਚ ਹਰਕੀਰਤ ਕੌਰ, ਹਨਿਆ ਜੈਨ, ਮਹਿਮਾ ਮਹਿਤਾ, ਸਰਗੁਣ ਕੌਰ, ਖੁਸ਼ਮੀਤ ਕੌਰ ਅਤੇ ਪਲਕਜੋਤ ਕੌਰ ਨੇ ਸੋਨ ਤਮਗੇ, ਜਦਕਿ ਦੀਪਾਂਜਲੀ ਕੌਰ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਅੰਡਰ-19 ਲੜਕਿਆਂ ਵਿਚ ਅਦਿਤਿਆ ਰਾਜ ਨੇ ਸੋਨ ਤਮਗਾ ਜਿੱਤਿਆ। ਅੰਡਰ-14 ਲੜਕਿਆਂ ਵਿਚ ਆਸ਼ੀਸ਼ ਦੀਪ ਸਿੰਘ ਨੇ ਕਾਂਸੀ ਅਤੇ ਹਰਕੀਰਤ ਨੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਜ਼ਿਲ੍ਹਾ ਪੱਧਰ ’ਤੇ ਹਰਕੀਰਤ ਕੌਰ ਅਤੇ ਸਰਗੁਣ ਕੌਰ ਨੇ ਸੋਨ, ਮਹਿਮਾ ਮਹਿਤਾ ਤੇ ਪਲਕਜੋਤ ਕੌਰ ਨੇ ਚਾਂਦੀ ਅਤੇ ਖੁਸ਼ਮੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਅਦਿਤਿਆ ਰਾਜ ਨੇ ਸੋਨ ਤਮਗਾ ਜਿੱਤ ਕੇ ਸਟੇਟ ਪੱਧਰੀ ਟੂਰਨਾਮੈਂਟ ਲਈ ਚੋਣ ਕਰਵਾਈ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ-ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਖਿਡਾਰੀਆਂ ਅਤੇ ਕੋਚ ਸੁਖਦੇਵ ਸਿੰਘ ਨੂੰ ਵਧਾਈ ਦਿੱਤੀ।